ਕੇਵਲ ਸਾਢੇ ਤਿੰਨ ਮਹੀਨਿਆਂ ਬਾਅਦ ਹੀ ਪੁਲਿਸ ਕਮਿਸ਼ਨਰ ਗਿੱਲ ਅੰਮ੍ਰਿਤਸਰ ਤੋਂ ਰੁਖ਼ਸਤ
ਅੰਮ੍ਰਿਤਸਰ, 25 ਨਵੰਬਰ (ਰੇਸ਼ਮ ਸਿੰਘ)-ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਚੋਣਾਂ ਤੋਂ ਪਹਿਲਾਂ ਅੱਜ ਕੀਤੀਆਂ ਅਹਿਮ ਬਦਲੀਆਂ ਤੇ ਨਵੀਂਆਂ ਤਾਇਨਾਤੀਆਂ ’ਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਨਮਬੀਰ ਸਿੰਘ ਗਿੱਲ ਨੂੰ ਵੀ ਇਥੋਂ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕੇਵਲ ਸਾਢੇ ਤਿੰਨ ਮਹੀਨਿਆਂ ਦੇ ਛੋਟੇ ਕਾਰਜ਼ਕਾਲ ਉਪਰੰਤ ਹੀ ਇਥੋਂ ਰੁਖ਼ਸਤ ਕਰ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੀ ਥਾਂ ’ਤੇ ਡੀ.
ਅੰਮ੍ਰਿਤਸਰ, 25 ਨਵੰਬਰ (ਰੇਸ਼ਮ ਸਿੰਘ)-ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਚੋਣਾਂ ਤੋਂ ਪਹਿਲਾਂ ਅੱਜ ਕੀਤੀਆਂ ਅਹਿਮ ਬਦਲੀਆਂ ਤੇ ਨਵੀਂਆਂ ਤਾਇਨਾਤੀਆਂ ’ਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਨਮਬੀਰ ਸਿੰਘ ਗਿੱਲ ਨੂੰ ਵੀ ਇਥੋਂ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕੇਵਲ ਸਾਢੇ ਤਿੰਨ ਮਹੀਨਿਆਂ ਦੇ ਛੋਟੇ ਕਾਰਜ਼ਕਾਲ ਉਪਰੰਤ ਹੀ ਇਥੋਂ ਰੁਖ਼ਸਤ ਕਰ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੀ ਥਾਂ ’ਤੇ ਡੀ. ਆਈ. ਜੀ. ਪਟਿਆਲਾ ਕੁਲਦੀਪ ਸਿੰਘ ਨਵੇਂ ਪੁਲਿਸ ਕਮਿਸ਼ਨਰ ਨਿਯੁੱਕਤ ਕੀਤੇ ਗਏ ਹਨ। ਇਸੇ ਤਰਾਂ ਪੀ. ਪੀ. ਐਸ਼ ਅਧਿਕਾਰੀ ਤੇ ਐਸ. ਐਸ. ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੂੰ ਵੀ ਇਥੋਂ ਬਦਲ ਦਿੱਤਾ ਗਿਆ ਹੈ ਜਿਨ੍ਹਾਂ ਦੀ ਥਾਂ ’ਤੇ ਆਈ.ਪੀ. ਐਸ. ਦੀ ਮਹਿਲਾ ਅਧਿਕਾਰੀ ਨੂੰ ਕਮਾਨ ਸੌਂਪੀ ਗਈ ਹੈ। ਅੱਜ ਜਾਰੀ ਹੋਈ ਸੂਚੀ ਮੁਤਾਬਕ ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁਲਰ ਨੂੰ ਵੀ ਇਥੋਂ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਜਲੰਧਰ ਦੇ ਪੁਲਿਸ ਕਮਿਸ਼ਨਰ ਹੋਣਗੇ। ਜਦੋਂ ਕਿ ਡੀ.ਆਈ.ਜੀ. ਸਰਹੱਦੀ ਰੇਂਜ ਹਰਮਨਬੀਰ ਸਿੰਘ ਗਿੱਲ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਇਥੋਂ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਦੀ ਵੀ ਬਦਲੀ ਹੋ ਗਈ ਹੈ ਜਿਨ੍ਹਾਂ ਦੀ ਥਾਂ ਤੇ ਸੀਨੀ: ਔਰਤ ਅਧਿਕਾਰੀ ਪ੍ਰਗਿਆ ਜੈਨ ਨੂੰ ਨਵਾਂ ਐਸ.ਐਸ.ਪੀ. ਲਗਾਇਆ ਗਿਆ ਹੈ।