ਪਾਕਿ-ਅਫ਼ਗਾਨਿਸਤਾਨ ਸਰਹੱਦ ’ਤੇ ਭਾਰੀ ਗੋਲੀਬਾਰੀ
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਇਕ ਵਾਰ ਫਿਰ ਤਣਾਅ ਗੰਭੀਰ ਰੂਪ ਧਾਰਨ ਕਰ ਗਿਆ ਹੈ । ਖ਼ੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਅਤੇ ਪਾਰਾਚਿਨਾਰ ਜ਼ਿਲ੍ਹਿਆਂ ’ਚ ਸਰਹੱਦ ਪਾਰੋਂ ਹੋਈ ਕਥਿਤ ਗੋਲੀਬਾਰੀ ਦੇ ਜਵਾਬ ’ਚ ਪਾਕਿਸਤਾਨੀ ਫ਼ੌਜ ਨੇ ਅਫ਼ਗ਼ਾਨ ਤਾਲਿਬਾਨ ਦੀਆਂ ਕਈ ਸਰਹੱਦੀ ਚੌਕੀਆਂ ਅਤੇ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਜ਼
ਜ਼ਬੀਉੱਲਾ ਮੁਜਾਹਿਦ
02-11-2026
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤੇ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਇਕ ਵਾਰ ਫਿਰ ਤਣਾਅ ਗੰਭੀਰ ਰੂਪ ਧਾਰਨ ਕਰ ਗਿਆ ਹੈ । ਖ਼ੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਅਤੇ ਪਾਰਾਚਿਨਾਰ ਜ਼ਿਲ੍ਹਿਆਂ ’ਚ ਸਰਹੱਦ ਪਾਰੋਂ ਹੋਈ ਕਥਿਤ ਗੋਲੀਬਾਰੀ ਦੇ ਜਵਾਬ ’ਚ ਪਾਕਿਸਤਾਨੀ ਫ਼ੌਜ ਨੇ ਅਫ਼ਗ਼ਾਨ ਤਾਲਿਬਾਨ ਦੀਆਂ ਕਈ ਸਰਹੱਦੀ ਚੌਕੀਆਂ ਅਤੇ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਰਿਪੋਰਟਾਂ ਅਨੁਸਾਰ 27 ਅਕਤੂਬਰ ਨੂੰ ਦੱਖਣੀ ਵਜ਼ੀਰਿਸਤਾਨ ਦੇ ਅੰਗੂਰ ਅੱਡਾ ਇਲਾਕੇ ’ਚ ਅਫ਼ਗਾਨ ਤਾਲਿਬਾਨ ਬਲਾਂ ਵਲੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਸ਼ੁਰੂ ਕੀਤੀ ਗਈ ਸੀ । ਇਸ ਦੇ ਜਵਾਬ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸਰਹੱਦ ਪਾਰ ਕਾਰਵਾਈ ਕਰਦਿਆਂ ਤਾਲਿਬਾਨ ਦੀਆਂ ਚੌਕੀਆਂ, ਸੁਰੱਖਿਆ ਬੰਕਰਾਂ ਤੇ ਟਿਕਾਣਿਆਂ ’ਤੇ ਭਾਰੀ ਹਥਿਆਰਾਂ ਨਾਲ ਹਮਲੇ ਕੀਤੇ । ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਰਹੱਦੀ ਝੜਪ ਦੌਰਾਨ ਆਮ ਨਾਗਰਿਕਾਂ ਦੀ ਜਾਨ ਵੀ ਗਈ ਹੈ। ਦੂਜੇ ਪਾਸੇ, ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਪਾਕਿਸਤਾਨੀ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਪਾਕਿ ’ਤੇ ਹਮਲੇ ਸ਼ੁਰੂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਪਕਤੀਕਾ ਸੂਬੇ ’ਚ ਇਕ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਬਿਨਾਂ ਕਿਸੇ ਭੜਕਾਹਟ ਦੇ ਚਾਰ ਡਰੋਨ ਹਮਲੇ ਕੀਤੇ ਹਨ । ਇਸ ਟਕਰਾਅ ਦੇ ਦਰਮਿਆਨ ਅਫ਼ਗਾਨ ਤਾਲਿਬਾਨ ਸ਼ਾਸਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਪਾਕਿ ਨਾਲ ਤਣਾਅ ਵਧਾਉਣਾ ਨਹੀਂ ਚਾਹੁੰਦਾ ਤੇ ਮਤਭੇਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦਾ ਹਾਮੀ ਹੈ।