ਆਪ ਸੂਬੇ ਦੇ ਲੋਕਾਂ ਦਾ ਫਤਵਾ ਲੈ ਕੇ ਮੁੜ ਸਰਕਾਰ ਬਣਾਵੇਗੀ -ਤਲਬੀਰ ਗਿੱਲ
ਜੇਠੂਵਾਲ, 25 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ) ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਕੀਤੇ ਕੰਮਾਂ ਤੇ ਹਰੇਕ ਵਰਗ ਨੂੰ ਦਿੱਤੀਆਂ ਗਈਆਂ ਅਹਿਮ ਸਹੂਲਤਾਂ ਦੀ ਬਦੌਲਤ ਸੂਬੇ ਦੇ ਲੋਕਾਂ ਦਾ ਫਤਵਾ ਲੈ ਕੇ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸੂਬੇ ਵਿੱਚ ਮੁੜ ਸਰਕਾਰ ਬਣਾਵੇਗੀ। ਤਲਬੀਰ ਗਿੱਲ ਨੇ ਕਿਹਾ ਕਿ ਆਪ ਪਾਰਟੀ ਦੇ ਹੱਕ ਵਿੱਚ ਸੂਬੇ ਦੇ ਹਰ ਹਲਕੇ ਵਿਚ ਝੁੱਲ ਰਹੀ ਹਨੇਰੀ ਨੇ ਵਿਰੋਧੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ।
ਅਜੀਤ ਡੈਸਕ
26-10-2026