15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਦੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਕਰਵਾਏ ਮੁਫ਼ਤ ਆਪ੍ਰੇਸ਼ਨ

ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਦੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ। ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ’ਚ ਸੈਵਨ ਫੋਕਸ ਏਰੀਆ ਪ੍ਰੋਜੈਕਟ ਦੇ ਤਹਿਤ ਅੱਜ ਨਿਰਮਲਜੋਤ ਆਈ ਹਸਪਤਾਲ ’ਚ ਉਰਮਿਲਾ ਦੇਵੀ ਅਤੇ ਸਾਵਨ ਕੁਮਾਰ ਮਰੀਜ਼ਾਂ ਦੀ ਫੈਕੋ ਕੈਟਰੈਕਟ ਸਰਜਰੀ ਕੀਤੀ ਗਈ ਗਈ।

ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਦੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ। ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ’ਚ ਸੈਵਨ ਫੋਕਸ ਏਰੀਆ ਪ੍ਰੋਜੈਕਟ ਦੇ ਤਹਿਤ ਅੱਜ ਨਿਰਮਲਜੋਤ ਆਈ ਹਸਪਤਾਲ ’ਚ ਉਰਮਿਲਾ ਦੇਵੀ ਅਤੇ ਸਾਵਨ ਕੁਮਾਰ ਮਰੀਜ਼ਾਂ ਦੀ ਫੈਕੋ ਕੈਟਰੈਕਟ ਸਰਜਰੀ ਕੀਤੀ ਗਈ ਗਈ। ਕਲੱਬ ਦੇ ਬੁਲਾਰੇ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਪਰਮਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਮਰੀਜ਼ਾਂ ਨੂੰ ਡਾ: ਰਣਵੀਰ ਬੇਰੀ ਅਤੇ ਬਲਵਿੰਦਰ ਸਿੰਘ ਨੇ ਰੈਫ਼ਰ ਕੀਤਾ ਅਤੇ ਸਰਜਰੀ ਰਾਜੇਸ਼ ਬੇਰੀ ਅਤੇ ਸਤੀਸ਼ ਸ਼ਰਮਾ ਨੇ ਸਪਾਂਸਰ ਕੀਤੀ। ਦੋਵਾਂ ਮਰੀਜ਼ਾਂ ਦੀ ਸਰਜਰੀ ਡਾ: ਭੁਪਿੰਦਰ ਸਿੰਘ ਅਤੇ ਡਾ: ਹਰਮਨਦੀਪ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ‘ਤੇ ਕਲੱਬ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਰਾਜੇਸ਼ ਬੇਰੀ, ਜਤਿੰਦਰ ਸਿੰਘ, ਮਨਮੋਹਨ ਸਿੰਘ, ਗੁਰਮੀਤ ਸਿੰਘ ਹੀਰਾ ਅਤੇ ਪਰਮਜੀਤ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਅੰਮ੍ਰਿਤਸਰ ’ਚ ਕੱਢੀ ਵਿਸ਼ਾਲ ਸਾਈਕਲ ਰੈਲੀ ਅਗਲੀ ਖ਼ਬਰ ਸੜਕਾਂ ਕੰਢੇ ਅਤੇ ਪਾਰਕਾਂ ’ਚ ਵਧ-ਫੁਲ ਰਹੀ ਗਾਜਰ ਬੂਟੀ ਲੋਕਾਂ ਲਈ ਬਣੀ ਮੁਸੀਬਤ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਖ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।