ਅੰਮ੍ਰਿਤਸਰ ਤੋਂ ਪਹਿਲੀ ਵਾਰ ਰੇਲ ਰਾਹੀਂ ਪਰਸੀਮਨ ਫਲ ਦੀ ਢੋਆ-ਢੁਆਈ ਕੀਤੀ
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਡਿਵੀਜ਼ਨ ਦੀ ਵਪਾਰ ਵਿਕਾਸ ਇਕਾਈ ਰੇਲ ਦੇ ਵਿਸ਼ੇਸ਼ ਉਪਰਾਲੇ ਨਾਲ ਪਰਸੀਮਨ ਫਲ ਦੀ ਢੋਆ-ਢੁਆਈ ਕੀਤੀ ਗਈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟਰੇਨ ਨੰਬਰ 12484 (ਅੰਮ੍ਰਿਤਸਰ-ਤਿਰੂਵਨੰਤਪੁਰਮ ਵੀਕਲੀ ਸੁਪਰਫਾਸਟ ਐਕਸਪ੍ਰੈਸ) ’ਤੇ ਪਰਸੀਮਨ ਫਲ ਦੀ ਪਹਿਲੀ ਬਾਹਰੀ ਲੋਡਿੰਗ ਸਫਲਤਾਪੂਰਵਕ ਕੀਤੀ ਗਈ।
ਅਜੀਤ ਡੈਸਕ
06-10-2026