02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੜਕ ਹਾਦਸੇ ’ਚ ਮੌਕੇ ’ਤੇ ਹੀ ਔਰਤ ਦੀ ਦਰਦਨਾਕ ਮੌਤ

ਬਿਆਸ, 1 ਅਕਤੂਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਵਿਖੇ ਇੱਕ ਸੜਕ ਹਾਦਸੇ ’ਚ ਕਰੀਬ 40 ਸਾਲਾ ਔਰਤ ਦੀ ਮੌਤ ਹੋਈ। ਨੈਸ਼ਨਲ ਹਾਈਵੇ ਬਿਆਸ ਪੁੱਲ ਜਲੰਧਰ ਤੋਂ ਅੰਮ੍ਰਿਤਸਰ ਫਲਾਈਓਵਰ ’ਤੇ ਇਹ ਹਾਦਸਾ ਵਾਪਰਿਆ।

ਅਜੀਤ ਡੈਸਕ 02-10-2026
ਬਿਆਸ, 1 ਅਕਤੂਬਰ (ਨਰਿੰਦਰ ਸਿੰਘ)-ਅੱਜ ਸ਼ਾਮ ਬਿਆਸ ਵਿਖੇ ਇੱਕ ਸੜਕ ਹਾਦਸੇ ’ਚ ਕਰੀਬ 40 ਸਾਲਾ ਔਰਤ ਦੀ ਮੌਤ ਹੋਈ। ਨੈਸ਼ਨਲ ਹਾਈਵੇ ਬਿਆਸ ਪੁੱਲ ਜਲੰਧਰ ਤੋਂ ਅੰਮ੍ਰਿਤਸਰ ਫਲਾਈਓਵਰ ’ਤੇ ਇਹ ਹਾਦਸਾ ਵਾਪਰਿਆ। ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ ਅਤੇ ਔਰਤ ਦੂਸਰੀ ਸਾਈਡ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆਕੇ ਡਿੱਗੀ। ਜਿੱਥੇ ਕੁਝ ਵਿਅਕਤੀਆਂ ਦੀ ਸਹਾਇਤਾ ਨਾਲ ਔਰਤ ਨੂੰ ਤੁਰੰਤ ਸੜਕ ਕਿਨਾਰੇ ਕੀਤਾ ਗਿਆ, ਪਰ ਔਰਤ ਮੌਕੇ ’ਤੇ ਹੀ ਦਮ ਤੋੜ ਗਈ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਵਲੋਂ ਮੁੱਢਲੀ ਜਾਂਚ ਸ਼ੁਰੂ ਹੋਈ। ਮ੍ਰਿਤਕਾ ਦੀ ਸ਼ਨਾਖਤ ਨਹੀਂ ਹੋ ਪਾਈ, ਜਿਸ ਦੇ ਬਾਅਦ ਲਾਸ਼ ਨੂੰ ਸੜਕ ਸੁਰੱਕਸ਼ਾ ਫੋਰਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੀ ਮੋਰਚੂਰੀ ਵਿਖੇ ਭੇਜ ਦਿੱਤਾ ਗਿਆ।
ਪਿਛਲੀ ਖ਼ਬਰ ਅਕਸ਼ੈ ਵਲੋਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਯੁਵਾ ਮੋਰਚਾ ਦੇ ਕੌਮੀ ਇੰਚਾਰਜ ਨਾਲ ਪਾਰਟੀ ਤੇ ਨੌਜਵਾਨਾਂ ਦੀ ਭੂਮਿਕਾ ਬਾਰੇ ਚ... ਅਗਲੀ ਖ਼ਬਰ ਪ੍ਰਸਿੱਧ ਵਿਅੰਗਕਾਰ ਲੇਖਕ ਕੇ . ਐਲ . ਗਰਗ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।