ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਡੈਰੀਵੇਟਿਵ ਮਾਰਕੀਟ ਨੂੰ ਸਮਝਣ’ ਸੰਬੰਧੀ ਮਾਹਿਰ ਵਰਕਸ਼ਾਪ
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਅਕਾਦਮਿਕ ਕਮੇਟੀ ਵਲੋਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ’ਚ ਵਿਹਾਰਕ ਵਿੱਤੀ ਸਮਝ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ‘ਡੈਰੀਵੇਟਿਵ ਮਾਰਕੀਟ ਨੂੰ ਸਮਝਣ’ ਵਿਸ਼ੇ ’ਤੇ ਮਾਹਿਰ ਵਰਕਸ਼ਾਪ ਕਰਵਾਈ ਗਈ। ਗ੍ਰੀਨ ਹੈੱਜ ਕੈਪੀਟਲ ਦੇ ਸੰਸਥਾਪਕ ਰਸਮੀਤ ਸਿੰਘ ਸੇਠੀ ਨੇ ਮੁੱਖ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਰਕਸ਼ਾਪ ਦੌਰਾਨ ਰਸਮੀਤ ਸਿੰਘ ਸੇਠੀ, ਡਾ. ਵਿਕਰਮ, ਡਾ. ਜਸਵੀਨ ਕੌਰ ਅਤੇ ਡਾ. ਦਿਲਪ੍ਰੀਤ ਕੌਰ ਤੇ ਹੋਰ। ਤਸਵੀਰ : ਹਰਜੀਤ ਸਿੰਘ
23-09-2026