15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਦਾਣਾ ਮੰਡੀ ਲਈ ਵੱਡੀ ਸਮੱਸਿਆ ਬਣੇ ਬਿਜਲੀ ਕੱਟ ਮਹਿੰਗੇ ਭਾਅ ਦਾ ਡੀਜ਼ਲ ਬਾਲਣ ਲਈ ਮਜਬੂਰ

ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਇਕ ਪਾਸੇ ਦਾਣਾ ਮੰਡੀ ਭਗਤਾਂਵਾਲਾ ’ਚ ਜਿਥੇ ਰੋਜਾਨਾਂ 2 ਲੱਖ ਕੁਇੰਟਲ ਤੋਂ ਵਧੇਰੇ ਫਸਲ ਦੀ ਆਮਦ ਹੋ ਰਹੀ ਹੈ ਉਥੇ ਹੀ ਬਿਜਲੀ ਸਪਲਾਈ ਦੀ ਵੱਡੀ ਸਮੱਸਿਆ ਹੋਣ ਕਰਕੇ ਕਿਸਾਨਾਂ, ਆੜਤੀਆਂ, ਕਾਮਿਆਂ ਅਤੇ ਮੁਲਾਜਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੰਡੀ ’ਚ ਆੜਤੀਆਂ ਦੀਆਂ ਦੁਕਾਨਾਂ ਦੇ ਨਾਲ ਨਾਲ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਵੀ ਦਫਤਰ ਹੈ।

ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਇਕ ਪਾਸੇ ਦਾਣਾ ਮੰਡੀ ਭਗਤਾਂਵਾਲਾ ’ਚ ਜਿਥੇ ਰੋਜਾਨਾਂ 2 ਲੱਖ ਕੁਇੰਟਲ ਤੋਂ ਵਧੇਰੇ ਫਸਲ ਦੀ ਆਮਦ ਹੋ ਰਹੀ ਹੈ ਉਥੇ ਹੀ ਬਿਜਲੀ ਸਪਲਾਈ ਦੀ ਵੱਡੀ ਸਮੱਸਿਆ ਹੋਣ ਕਰਕੇ ਕਿਸਾਨਾਂ, ਆੜਤੀਆਂ, ਕਾਮਿਆਂ ਅਤੇ ਮੁਲਾਜਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੰਡੀ ’ਚ ਆੜਤੀਆਂ ਦੀਆਂ ਦੁਕਾਨਾਂ ਦੇ ਨਾਲ ਨਾਲ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਵੀ ਦਫਤਰ ਹੈ। ਬਿਜਲੀ ਦੇ ਕੱਟ ਲੱਗਣ ਨਾਲ ਆੜਤੀਆਂ ਅਤੇ ਮੁਲਾਜਮਾਂ ਨੂੰ ਜਨਰੇਟਰਾਂ ’ਚ ਮਹਿੰਗੇ ਭਾਅ ਦਾ ਡੀਜਲ ਬਾਲਣਾ ਪੈ ਰਿਹਾ ਹੈ ਜਦਕਿ ਬਿਜਲੀ ਨਾ ਹੋਣ ਕਰਕੇ ਮੰਡੀ ’ਚ ਪਾਣੀ ਦੀ ਵੱਡੀ ਕਿੱਲਤ ਹੈ। ਹੁੰਮਸ ਭਰੀ ਗਰਮੀ ਦੌਰਾਨ ਕਮੇਟੀ ਵਲੋਂ ਪਾਣੀ ਦੀ 24 ਘੰਟੇ ਸਪਲਾਈ ਯਕੀਨੀ ਬਣਾਉਣ ਲਈ ਸਮੇਂ ਸਮੇਂ ਦੌਰਾਨ ਮੋਟਰ ਨਾਲ ਵੱਡੀ ਟੈਂਕੀ ਭਰਨੀ ਪੈਂਦੀ ਹੈ, ਤਾਂ ਜੋ ਮੰਡੀ ’ਚ ਆਉਣ ਵਾਲੇ ਕਿਸਾਨਾਂ, ਮਜਦੂਰਾਂ ਅਤੇ ਆੜਤੀਆ ਨੂੰ ਪ੍ਰੇਸ਼ਾਨੀ ਨਾ ਹੋਵੇ। ਮਾਰਕੀਟ ਕਮੇਟੀ ਦਫਤਰ ਵਿਖੇ ਵੀ ਬਿਜਲੀ ਦੀ ਨਿਰੰਤਰ ਸਪਲਾਈ ਨਾ ਹੋਣ ਕਰਕੇ ਅੱਤ ਦੀ ਗਰਮੀ ’ਚ ਮੁਲਾਜਮ ਹਨ੍ਹੇਰੇ ’ਚ ਬੈਠ ਕੇ ਕੰਮ ਕਰਨ ਲਈ ਮਜਬੂਰ ਹਨ। ਇਸ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਦਾਣਾ ਮੰਡੀ ਭਗਤਾਂਵਾਲਾ ਵਿਖੇ ਸੀਜਨ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਜਿਥੇ ਰੋਜਾਨਾਂ 2 ਲੱਖ ਕੁਇੰਲਟ ਤੋਂ ਵਧੇਰੇ ਫਸਲ ਆ ਰਹੀ ਹੈ ਪਰ ਇਸ ਦੌਰਾਨ ਬਿਜਲੀ ਕੱਟ ਲੱਗਣ ਕਰਕੇ ਪੂਰੀ ਮੰਡੀ ’ਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਲਈ ਪਾਵਰਕਾਮ ਨਾਲ ਸਬੰਧਤ ਅਧਿਕਾਰੀਆਂ ਨੂੰ ਚਿੱਠੀ ਲਿਖੀ ਗਈ ਹੈ ਅਤੇ ਇਹ ਮੰਗ ਵੀ ਰੱਖੀ ਗਈ ਹੈ ਕਿ ਖਾਸ ਕਰਕੇ ਸੀਜਨ ਦੌਰਾਨ ਸੋਮਵਾਰ ਨੂੰ ਲੱਗਣ ਵਾਲਾ ਬਿਜਲੀ ਕੱਟ ਐਤਵਾਰ ਨੂੰ ਲਗਾਇਆ ਜਾਵੇ, ਕਿਉਂਕਿ ਐਤਵਾਰ ਮੰਡੀ ਬੰਦ ਹੁੰਦੀ ਹੈ।ਇਸ ਦੌਰਾਨ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਬਿਜਲੀ ਕੱਟਾਂ ਕਰਕੇ ਮੰਡੀ ’ਚ ਜਿਥੇ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਉਥੇ ਹੀ ਆੜਤੀਆ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੀਜਨ ਨੂੰ ਦੇਖਦੇ ਹੋਏ ਮੰਡੀ ਦੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਖ਼ਾਲਸਾ ’ਵਰਸਿਟੀ ਵਲੋਂ ਟੈਲੇਂਟ ਹੰਟ-2026 ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬੱਬਰ ਦੀ ਅਗਵਾਈ ਹੇਠ ਉੱਤਰੀ ਜ਼ੋਨ ਦੇ ਮਾਲ ਰੋਡ ਇਲਾਕੇ ’ਚ ਲਗਾਇਆ ਪ੍ਰਾਪਾਰਟੀ ਟੈਕਸ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।