15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬੱਬਰ ਦੀ ਅਗਵਾਈ ਹੇਠ ਉੱਤਰੀ ਜ਼ੋਨ ਦੇ ਮਾਲ ਰੋਡ ਇਲਾਕੇ ’ਚ ਲਗਾਇਆ ਪ੍ਰਾਪਾਰਟੀ ਟੈਕਸ ਕੈਂਪ

ਅੰਮ੍ਰਿਤਸਰ, 14 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਵਿਚ ਦਿੱਤੀ ਜਾ ਰਹੀ 10 ਫੀਸਦੀ ਰਿਆਇਤ ਦਾ ਲਾਭ ਵਧੇਰੇ ਲੋਕਾਂ ਨੂੰ ਦੇਣ ਲਈ ਨਗਰ ਨਿਗਮ ਪ੍ਰਾਪਰਟੀ ਟੈਕਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਦੀ ਉਤਰੀ ਜ਼ੋਨ ਦੀ ਟੀਮ ਵਲੋਂ ਅੱਜ ਮਾਲ ਰੋਡ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੁਪਰਡੈਂਟ ਦਵਿੰਦਰ ਸਿੰਘ ਬੱਬਰ ਦੀ ਅਗਵਾਈ ਹੇਠ ਮਾਲ ਰੋਡ ਵਿਖੇ ਪ੍ਰਾਪਰਟੀ ਟੈਕਸ ਦਾ ਕੈਂਪ ਲਗਾਇਆ ਗਿਆ।

ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਵਿਚ ਦਿੱਤੀ ਜਾ ਰਹੀ 10 ਫੀਸਦੀ ਰਿਆਇਤ ਦਾ ਲਾਭ ਵਧੇਰੇ ਲੋਕਾਂ ਨੂੰ ਦੇਣ ਲਈ ਨਗਰ ਨਿਗਮ ਪ੍ਰਾਪਰਟੀ ਟੈਕਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਦੀ ਉਤਰੀ ਜ਼ੋਨ ਦੀ ਟੀਮ ਵਲੋਂ ਅੱਜ ਮਾਲ ਰੋਡ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੁਪਰਡੈਂਟ ਦਵਿੰਦਰ ਸਿੰਘ ਬੱਬਰ ਦੀ ਅਗਵਾਈ ਹੇਠ ਮਾਲ ਰੋਡ ਵਿਖੇ ਪ੍ਰਾਪਰਟੀ ਟੈਕਸ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 92 ਲੋਕਾਂ ਵਲੋਂ ਪ੍ਰਾਪਰਟੀ ਟੈਕਸ ਦੀਆਂ ਰਿਟਰਨਾਂ ਭਰੀਆਂ। ਜਿਸ ਤੋਂ ਨਗਰ ਨਿਗਮ ਦੇ ਖਜ਼ਾਨੇ ’ਚ 25 ਲੱਖ 21 ਹਜ਼ਾਰ 760 ਰੁਪਏ ਆਏ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦਵਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵਲੋਂ ਸਵੇਰੇ 10 ਵਜੇ ਤੋਂ 3.30 ਵਜੇ ਤੱਕ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 92 ਲੋਕਾਂ ਵਲੋਂ ਪ੍ਰਾਪਰਟੀ ਟੈਕਸ ਸੰਬੰਧੀ ਆਪਣੀਆਂ ਰਿਟਰਨਾਂ ਦਾਖਲ ਕੀਤੀਆਂ। ਸ: ਬੱਬਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ 30 ਸਤੰਬਰ ਤੱਕ ਉੱਤਰੀ ਜ਼ੋਨ ਦੇ ਹੋਰ ਇਲਾਕਿਆਂ ’ਚ ਵੀ ਕੈਂਪ ਲਗਾਏ ਜਾਣਗੇ ਤਾਂ ਜੋ ਪੰਜਾਬ ਸਰਕਾਰ ਵਲੋਂ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਿਚ ਦਿੱਤੀ 10 ਫੀਸਦੀ ਦੀ ਰਿਆਇਤ ਦਾ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚੇ। ਇਸ ਟੀਮ ਵਿਚ ਇੰਸਪੈਕਟਰ ਰਵਿੰਦਰਪਾਲ, ਵਾਰਡ ਇੰਚਾਰਜ ਸਰਬਜੀਤ ਸਿੰਘ, ਪਰਮਜੀਤ ਸਿੰਘ ਅਤੇ ਸਟਾਫ਼ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਦਾਣਾ ਮੰਡੀ ਲਈ ਵੱਡੀ ਸਮੱਸਿਆ ਬਣੇ ਬਿਜਲੀ ਕੱਟ ਮਹਿੰਗੇ ਭਾਅ ਦਾ ਡੀਜ਼ਲ ਬਾਲਣ ਲਈ ਮਜਬੂਰ ਅਗਲੀ ਖ਼ਬਰ 35 ਸਾਲ ਸੇਵਾ ਤੋਂ ਬਾਅਦ ਬਰਖ਼ਾਸਤ ਹੋਏ ਪੁਲਿਸ ਮੁਲਾਜ਼ਮ ਨੂੰ ਵੱਡੀ ਰਾਹਤ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ-ਗ੍ਰੈਚੁਟੀ ਰੋਕਣ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।