08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਾਕਿ ’ਚ ਦੋ ਸੜਕ ਹਾਦਸਿਆਂ ਵਿਚ 16 ਦੀ ਮੌਤ, 70 ਤੋਂ ਵੱਧ ਜ਼ਖ਼ਮੀ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਅਤੇ ਸਿੰਧ ਪ੍ਰਾਂਤ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਕੁੱਲ 16 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਰਹੀਮ ਯਾਰ ਖਾਨ ’ਚ ਵਿਆਹ ਸਮਾਰੋਹ ’ਚ ਜਾ ਰਹੇ ਮਹਿਮਾਨਾਂ ਦੀ ਇਕ ਟਰੈਕਟਰ-ਟਰਾਲੀ ਦੇ ਟ੍ਰੇਲਰ ਨਾਲ ਟਕਰਾਉਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸਿੰਧ ਦੇ ਜੈਕਬਾਬਾਦ ’ਚ ਇਕ ਤੇਜ਼ ਰਫ਼ਤਾਰ ਯਾਤਰੀ ਬੱਸ ਦੇ ਦਰਖਤ ਨਾਲ ਟਕਰਾ ਜਾਣ ਨਾਲ 9 ਯਾਤਰੀਆਂ ਦੀ ਮੌਤ ਹੋ ਗਈ।

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਅਤੇ ਸਿੰਧ ਪ੍ਰਾਂਤ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਕੁੱਲ 16 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਰਹੀਮ ਯਾਰ ਖਾਨ ’ਚ ਵਿਆਹ ਸਮਾਰੋਹ ’ਚ ਜਾ ਰਹੇ ਮਹਿਮਾਨਾਂ ਦੀ ਇਕ ਟਰੈਕਟਰ-ਟਰਾਲੀ ਦੇ ਟ੍ਰੇਲਰ ਨਾਲ ਟਕਰਾਉਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸਿੰਧ ਦੇ ਜੈਕਬਾਬਾਦ ’ਚ ਇਕ ਤੇਜ਼ ਰਫ਼ਤਾਰ ਯਾਤਰੀ ਬੱਸ ਦੇ ਦਰਖਤ ਨਾਲ ਟਕਰਾ ਜਾਣ ਨਾਲ 9 ਯਾਤਰੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਸਰਦਾਰ ਗੜ੍ਹ ਖੇਤਰ ’ਚ ਟਰੈਕਟਰ-ਟਰਾਲੀ ਤੇਜ਼ ਰਫ਼ਤਾਰ ਟ੍ਰੇਲਰ ਨਾਲ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਪੰਜਾਬ ਐਮਰਜੈਂਸੀ ਸੇਵਾ ਬਚਾਅ 1122 ਦੇ ਬੁਲਾਰੇ ਮੁਹੰਮਦ ਫ਼ਾਰੂਕ ਨੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਖਮੀਆਂ ਨੂੰ ਰਹੀਮ ਯਾਰ ਖਾਨ ਦੇ ਸ਼ੇਖ਼ ਜ਼ਾਇਦ ਮੈਡੀਕਲ ਕਾਲਜ ਹਸਪਤਾਲ ਅਤੇ ਮੀਆਂਵਾਲੀ ਕੁਰੈਸ਼ੀਆਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜਾ ਹਾਦਸਾ ਸਿੰਧ ਸੂਬੇ ਦੇ ਜੈਕਬਾਬਾਦ ਜ਼ਿਲ੍ਹੇ ਦੇ ਥਾਲ ਕਸਬੇ ’ਚ ਵਾਪਰਿਆ। ਲਾਹੌਰ ਜਾ ਰਹੀ ਇਕ ਯਾਤਰੀ ਬੱਸ ਤੇਜ਼ ਰਫ਼ਤਾਰ ਕਾਰਨ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਉਤਰ ਕੇ ਇਕ ਦਰਖਤ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ 9 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ’ ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ... ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਕੀਨੀਆ ਤੋਂ ਸਿੱਖੀ, ਸੇਵਾ ਅਤੇ ਵਿਸ਼ਵ ਪੱਧਰੀ ਸਾਂਝ ਦਾ ਅਨਮੋਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।