31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਸ਼ਾ ਸਮਾਜ ਨੂੰ ਕਮਜ਼ੋਰ ਕਰ ਰਿਹਾ- ਸਲਿਲ ਕਪੂਰ

ਅੰਮ੍ਰਿਤਸਰ, 30 ਅਗਸਤ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 137 ਵੀਂ ‘ਮਨ ਕੀ ਬਾਤ’ ਸੰਬੰਧੀ ਕਟੜਾ ਭਾਈ ਸੰਤ ਸਿੰਘ ਮੰਡਲ ਵਿਖੇ ਮੰਡਲ ਪ੍ਰਧਾਨ ਰੋਮੀ ਚੋਪੜਾ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਉਪਰੰਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ‘ਮਨ ਕੀ ਬਾਤ’ ਸਿਰਫ਼ ਇਕ ਰੇਡੀਓ ਪ੍ਰੋਗਰਾਮ ਨਹੀਂ ਹੈ, ਸਗੋਂ ਦੇਸ਼ ਦੇ ਹਰ ਕੋਨੇ ਵਿਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ, ਸਮਾਜ ਸੇਵਾ ਗਤੀਵਿਧੀਆਂ ਅਤੇ ਜਨਤਕ ਲਹਿਰਾਂ ਨੂੰ ਇਕੱਠਾ ਕਰਨ ਲਈ ਇਕ ਵਿਲੱਖਣ ਮਾਧਿਅਮ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਮਨੁੱਖੀ-ਅਧਾਰਤ ਰਸਤਾ ਡਰੋਨ-ਅਧਾਰਿਤ ਬਣ ਗਿਆ ਹੈ।

ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 137 ਵੀਂ ‘ਮਨ ਕੀ ਬਾਤ’ ਸੰਬੰਧੀ ਕਟੜਾ ਭਾਈ ਸੰਤ ਸਿੰਘ ਮੰਡਲ ਵਿਖੇ ਮੰਡਲ ਪ੍ਰਧਾਨ ਰੋਮੀ ਚੋਪੜਾ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਉਪਰੰਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ‘ਮਨ ਕੀ ਬਾਤ’ ਸਿਰਫ਼ ਇਕ ਰੇਡੀਓ ਪ੍ਰੋਗਰਾਮ ਨਹੀਂ ਹੈ, ਸਗੋਂ ਦੇਸ਼ ਦੇ ਹਰ ਕੋਨੇ ਵਿਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ, ਸਮਾਜ ਸੇਵਾ ਗਤੀਵਿਧੀਆਂ ਅਤੇ ਜਨਤਕ ਲਹਿਰਾਂ ਨੂੰ ਇਕੱਠਾ ਕਰਨ ਲਈ ਇਕ ਵਿਲੱਖਣ ਮਾਧਿਅਮ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਮਨੁੱਖੀ-ਅਧਾਰਤ ਰਸਤਾ ਡਰੋਨ-ਅਧਾਰਿਤ ਬਣ ਗਿਆ ਹੈ। ਸਾਡੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰਾਕੇਸ਼ ਗਿੱਲ, ਡਾ: ਰਾਮ ਚਾਵਲਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸੰਜੇ ਸ਼ਰਮਾ, ਮੀਨੂੰ ਸਹਿਗਲ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਮੰਨੂ ਗਰੋਵਰ, ਪ੍ਰਦੀਪ ਸਰੀਨ, ਨਰਿੰਦਰ ਗੋਲਡੀ, ਸੁਧੀਰ ਅਰੋੜਾ, ਟਹਿਲ ਸਿੰਘ, ਗੋਪਾਲ ਵਰਮਾ ਆਦਿ ਸ਼ਾਮਿਲ ਹੋਏ।
ਪਿਛਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਹਲਕਾ ਪੂਰਬੀ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਅਗਲੀ ਖ਼ਬਰ ਭਾਈ ਘਨਈਆ ਜੀ ਸਾਜਨ ਸਰਸਵਤੀ ਮਿਸ਼ਨ ਹਸਪਤਾਲ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਗਿਆਨੀ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।