30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਉੱਤਰਾਖੰਡ ਦੇ ਹਲਦਾਨੀ ’ਚ ਹੋਏ ਸ਼ੁਧੀਕਰਨ ਖਿਲਾਫ ਡਾ: ਵੇਰਕਾ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ

ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਉਤਰਾਖੰਡ ਦੇ ਖੇਤਰ ਹਲਦਾਨੀ ’ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਦੀ ਰੈਲੀ ਉਪਰੰਤ ਦੁਸਿਹਰਾ ਗਰਾਉਂਡ ਦੇ ਕੀਤੇ ਸ਼ੁਧੀਕਰਨ ਖਿਲਾਫ ਅੱਜ ਇਥੇ ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਮੰਗ ਕੀਤੀ ਕਿ ਦਲਿਤ ਆਗੂ ਨਾਲ ਪੱਖਪਾਤੀ ਕਰਨ ’ਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਜਾਵੇ । ਅੱਜ ਇਥੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਵੇਰਕਾ ਨੇ ਕਿਹਾ ਕਿ ਉਹ ਇੱਥੇ ਪੁਲਿਸ ਕਮਿਸ਼ਨਰ ਕੋਲ ਉਤਰਾਖੰਡ ’ਚ ਵਾਪਰੀ ਘਟਨਾ ਜੋ ਬੇਹੱਦ ਸ਼ਰਮਨਾਕ ਹੈ ਅਤੇ ਇਸ ਲਈ ਭਾਜਪਾ ਦੇ ਪ੍ਰਧਾਨ ਮਹਿੰਦਰ ਭੱਟ ਨੇ ਘਟਨਾ ਨੂੰ ਜਾਇਜ਼ ਕਰਾਰ ਦਿੱਤਾ ਹੈ, ਜਿਸ ਉਪਰੰਤ ਦਲਿਤ ਸਮਾਜ ’ਚ ਗੁੱਸੇ ਦੀ ਲਹਿਰ ਹੈ।

ਅਜੀਤ ਡੈਸਕ 30-08-2026
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਉਤਰਾਖੰਡ ਦੇ ਖੇਤਰ ਹਲਦਾਨੀ ’ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਦੀ ਰੈਲੀ ਉਪਰੰਤ ਦੁਸਿਹਰਾ ਗਰਾਉਂਡ ਦੇ ਕੀਤੇ ਸ਼ੁਧੀਕਰਨ ਖਿਲਾਫ ਅੱਜ ਇਥੇ ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਮੰਗ ਕੀਤੀ ਕਿ ਦਲਿਤ ਆਗੂ ਨਾਲ ਪੱਖਪਾਤੀ ਕਰਨ ’ਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਜਾਵੇ । ਅੱਜ ਇਥੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਵੇਰਕਾ ਨੇ ਕਿਹਾ ਕਿ ਉਹ ਇੱਥੇ ਪੁਲਿਸ ਕਮਿਸ਼ਨਰ ਕੋਲ ਉਤਰਾਖੰਡ ’ਚ ਵਾਪਰੀ ਘਟਨਾ ਜੋ ਬੇਹੱਦ ਸ਼ਰਮਨਾਕ ਹੈ ਅਤੇ ਇਸ ਲਈ ਭਾਜਪਾ ਦੇ ਪ੍ਰਧਾਨ ਮਹਿੰਦਰ ਭੱਟ ਨੇ ਘਟਨਾ ਨੂੰ ਜਾਇਜ਼ ਕਰਾਰ ਦਿੱਤਾ ਹੈ, ਜਿਸ ਉਪਰੰਤ ਦਲਿਤ ਸਮਾਜ ’ਚ ਗੁੱਸੇ ਦੀ ਲਹਿਰ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫੀ ਦੀ ਮੰਗ ਕੀਤੀ ਸੀ । ਜਦੋਂ ਕਿ ਸਰਕਾਰ ਭਾਜਪਾ ਆਗੂਆਂ ਨੂੰ ਬਚਾਉਣ ’ਚ ਲੱਗੀ ਹੋਈ ਹੈ । ਉਨ੍ਹਾਂ ਕਿਹਾ ਕਿ ਉਹ ਹਲਦਾਨੀ ਦੀ ਘਟਨਾ ਲਈ ਇਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਡੀ.ਸੀ.ਪੀ. ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜੁਗਲ ਕਿਸ਼ੋਰ ਸ਼ਰਮਾ, ਬਲਬੀਰ ਸਿੰਘ ਬੱਬੀ ਪਹਿਲਵਾਨ ਤੇ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਸਟਾਫ਼ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।