25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਾਵਨ ਮੇਲੇ ’ਚ ਉਪ ਮੁੱਖ ਮੰਤਰੀ ਸੋਨੀ ਨੇ ਭਰੀ ਹਾਜ਼ਰੀ

ਅੰਮ੍ਰਿਤਸਰ, 24 ਅਗਸਤ (ਰੇਸ਼ਮ ਸਿੰਘ)- ਪ੍ਰਾਚੀਨ ਸ਼ਿਵਾਲਾ ਮੰਦਰ ਕਮੇਟੀ ਗਲੀ ਤਿਵਾੜੀਆਂ, ਲੋਹਗੜ੍ਹ ਵਲੋਂ ਸੰਜੇ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ਾਲ ਸਾਵਣ ਭੰਡਾਰੇ ਵਿਚ ਸਾਬਕਾ ਉਪ ਮੁੱਖ ਮੰਤਰੀ ਓ. ਪੀ.

ਅਜੀਤ ਡੈਸਕ 25-08-2026
ਅੰਮ੍ਰਿਤਸਰ, 24 ਅਗਸਤ (ਰੇਸ਼ਮ ਸਿੰਘ)- ਪ੍ਰਾਚੀਨ ਸ਼ਿਵਾਲਾ ਮੰਦਰ ਕਮੇਟੀ ਗਲੀ ਤਿਵਾੜੀਆਂ, ਲੋਹਗੜ੍ਹ ਵਲੋਂ ਸੰਜੇ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ਾਲ ਸਾਵਣ ਭੰਡਾਰੇ ਵਿਚ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪਾਵਨ ਮੌਕੇ ਸ੍ਰੀ ਸੋਨੀ ਨੇ ਭਗਵਾਨ ਸ਼ਿਵ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਜੀ ਦੀ ਭਗਤੀ ਅਤੇ ਆਸਥਾ ਨਾਲ ਜੁੜਿਆ ਪਵਿੱਤਰ ਮਹੀਨਾ ਹੈ ਅਤੇ ਅਜਿਹੇ ਧਾਰਮਿਕ ਸਮਾਗਮ ਸਾਡੀ ਧਾਰਮਿਕ ਵਿਰਾਸਤ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸਾਬਕਾ ਕੌਂਸਲਰ ਮਹੇਸ਼ ਖੰਨਾ, ਰਮਨ ਬਾਬਾ, ਗੌਰਵ ਖੰਨਾ, ਸ਼ੰਕਰ ਅਤੇ ਸੰਨੀ ਸਮੇਤ ਪ੍ਰਾਚੀਨ ਸ਼ਿਵਾਲਾ ਕਮੇਟੀ ਦੇ ਅਹੁਦੇਦਾਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸਵ. ਭੁਪਿੰਦਰ ਕੁਮਾਰ ਜੁਨੇਜਾ ਦੀਆਂ ਅੱਖਾਂ ਦਾਨ ਕੀਤੀਆਂ ਅਗਲੀ ਖ਼ਬਰ ਅੰਮ੍ਰਿਤਸਰ ਵਿਖੇ 22 ਏਕੜ ਜ਼ਮੀਨ ’ਚ ਬਣ ਰਿਹਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।