ਪਾਰਵਤੀ ਦੇਵੀ ਸਰਵਹਿਤ ਗੈਸਟ੍ਰੋਸਿਟੀ ਵਲੋਂ ਵਿਸਤ੍ਰਿਤ ਜਿਗਰ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾ ਲਿਵਰ ਵਿਸਤ੍ਰਿਤ ਸਿਹਤ ਜਾਂਚ ਕੈਂਪ 23 ਨੂੰ- ਡਾ. ਮਲਹੋਤਰਾ, ਡਾ. ਸਿੱਧੂ ਡਾ. ਅਮਿਤਾਬ
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਸਰਵਹਿਤ ਗੈਸਟ੍ਰੋਸਿਟੀ ਨੇ ਲਿਵਰ ਅਤੇ ਮੈਟਾਬੋਲਿਕ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਰੋਕਥਾਮ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸਤ੍ਰਿਤ ਲਿਵਰ ਸਿਹਤ ਸਕ੍ਰੀਨਿੰਗ ਅਤੇ ਚੈੱਕ-ਅੱਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਪਹਿਲਾ ਵਿਸਤ੍ਰਿਤ ਲਿਵਰ ਸਿਹਤ ਚੈੱਕ-ਅੱਪ ਕੈਂਪ ਸਰਵਹਿਤ ਗੈਸਟ੍ਰੋਸਿਟੀ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਅੰਦਰ ਐਤਵਾਰ 23 ਅਗਸਤ ਨੂੰ ਲਗਾਇਆ ਜਾਵੇਗਾ।
ਡਾ: ਜੇ.ਐੱਸ ਸਿੱਧੂ , ਡਾ: ਰਵਿੰਦਰ ਸਿੰਘ ਮਲਹੋਤਰਾ, ਡਾ: ਅਮਿਤਾਬ ਮੋਹਨ ਜੈਰਥ, ਡਾ: ਵਿਕਾਸ ਗੁਪਤਾ, ਡਾ: ਰਿਤਨੇਸ਼ ਬਾਂਸਲ ਅਤੇ ਡਾ: ਜਸਮੀਤ ਸਿੰਘ ਦੀਆਂ ਤਸਵੀਰਾਂ।
19-08-2026