ਸਹਿਕਾਰ ਭਾਰਤੀ ਗ੍ਰਾਮੀਣ ਨੇ ਕਰਵਾਇਆ ਸਮਾਗਮ
ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਸਹਿਕਾਰ ਭਾਰਤੀ ਗ੍ਰਾਮੀਣ ਅੰਮ੍ਰਿਤਸਰ ਵਲੋਂ 80ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਖਾਸਾ (ਬੋਪਾਰਾਏ ਖ਼ੁਰਦ) ਵਿਖੇ ਜ਼ਿਲ੍ਹਾ ਪ੍ਰਧਾਨ ਗੁਰਇਕਬਾਲ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੇ ਜਾਣ ਤੋਂ ਬਾਅਦ ਸਹਿਕਾਰ ਭਾਰਤੀ ਦੇ ਆਏ ਹੋਏ ਸਾਰੇ ਕਰਮਚਾਰੀਆਂ ਅਤੇ ਆਗੂਆਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗਾਣ ਗਾਇਆ।
ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਅਤੇ ਪੈੱਨ-ਪੈਨਸਿਲਾਂ ਵੰਡਦੇ ਹੋਏ ਗੁਰਇਕਬਾਲ ਸਿੰਘ ਪੰਨੂ, ਰਜਿੰਦਰ ਸਿੰਘ ਬਿਸ਼ਟ, ਡਾ: ਪ੍ਰਦੀਪ ਅਰੋੜਾ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ
17-08-2026