09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਜੁਗਤਿ ਸਮਾਗਮ

ਅੰਮ੍ਰਿਤਸਰ, 8 ਅਗਸਤ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਰੰਭੀ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਸ਼ਾਮ ਚੌਥਾ ਗੁਰਮਤਿ ਸਮਾਗਮ ਗੁਰਦੁਆਰਾ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ, ਈਸਟ ਮੋਹਨ ਨਗਰ, ਸੌ ਫੁੱਟੀ ਰੋਡ ਵਿਖੇ ਕਰਵਾਇਆ ਗਿਆ। ਇਸ ਦੌਰਾਨ ਭਾਈ ਦਵਿੰਦਰ ਸਿੰਘ ਨਿਰਮਾਣ, ਬਾਲ ਫੁਲਵਾੜੀ ਬੀਬੀ ਕੌਲਾ ਜੀ ਭਲਾਈ ਕੇਂਦਰ ਭਾਈ ਜੋਰਾਵਰ ਸਿੰਘ ਨੇ ਸ਼ਬਦ ਕੀਰਤਨ ਅਤੇ ਭਾਈ ਗੁਰਮੀਤ ਸਿੰਘ ਜਲੰਧਰ ਵਾਲਿਆਂ ਤੇ ਭਾਈ ਦਵਿੰਦਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਕੌਲਾ ਜੀ ਮਿਸ਼ਨ ਹਸਪਤਾਲ ਈਸਟ ਮੋਹਨ ਨਗਰ ਵਿਖੇ ਕਰਵਾਏ ਜੀਵਨ ਜੁਗਤਿ ਸਮਾਗਮ ਦੌਰਾਨ ਜਥਿਆਂ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕ ਤੇ ਹੋਰ ਪ੍ਰਮੁੱੱਖ ਸ਼ਖਸੀਅਤਾਂ। ਤਸਵੀਰਾਂ : ਨਿਰਮਲ ਸਟੂਡੀਓ 09-08-2026
ਅੰਮ੍ਰਿਤਸਰ, 8 ਅਗਸਤ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਰੰਭੀ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਸ਼ਾਮ ਚੌਥਾ ਗੁਰਮਤਿ ਸਮਾਗਮ ਗੁਰਦੁਆਰਾ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ, ਈਸਟ ਮੋਹਨ ਨਗਰ, ਸੌ ਫੁੱਟੀ ਰੋਡ ਵਿਖੇ ਕਰਵਾਇਆ ਗਿਆ। ਇਸ ਦੌਰਾਨ ਭਾਈ ਦਵਿੰਦਰ ਸਿੰਘ ਨਿਰਮਾਣ, ਬਾਲ ਫੁਲਵਾੜੀ ਬੀਬੀ ਕੌਲਾ ਜੀ ਭਲਾਈ ਕੇਂਦਰ ਭਾਈ ਜੋਰਾਵਰ ਸਿੰਘ ਨੇ ਸ਼ਬਦ ਕੀਰਤਨ ਅਤੇ ਭਾਈ ਗੁਰਮੀਤ ਸਿੰਘ ਜਲੰਧਰ ਵਾਲਿਆਂ ਤੇ ਭਾਈ ਦਵਿੰਦਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਸਪਤਾਲ ਵਲੋਂ ਮੁੱਖ ਸੇਵਾਦਰ ਭਾਈ ਗੁਰਦੀਪ ਸਿੰਘ ਸਲੂਜਾ, ਸੁਖਪਾਲ ਸਿੰਘ ਆਰਟਿਸਟ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਅਮਰੀਕ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਜਥਿਆਂ ਤੇ ਕਥਾਵਾਚਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਡੀ ਈ ਸੀ ਫੈਨ ਵਾਲੇ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਜੰਡਿਆਲਾ, ਹਰਦਿਆਲ ਸਿੰਘ, ਜਸਬੀਰ ਸਿੰਘ ਅਰੋੜਾ, ਭੁਪਿੰਦਰ ਸਿੰਘ ਗੁਰਬਖਸ਼ ਸਿੰਘ ਬੱਗਾ, ਜਗਦੀਸ਼ ਸਿੰਘ, ਅਵਤਾਰ ਸਿੰਘ ਖਾਲਸਾ, ਜਵਾਹਰਲਾਲ ਸਿੰਘ, ਜਗਜੀਤ ਸਿੰਘ, ਜਗਦੀਸ਼ ਸਿੰਘ ਆਹਲੂਵਾਲੀਆ, ਗਿਆਨ ਸਿੰਘ, ਹਰਜਿੰਦਰ ਸਿੰਘ ਤੇ ਜਗਦੀਸ਼ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜਰ ਸਨ। ਸਟੇਜ ਸੰਚਾਲਨ ਭਾਈ ਦਵਿੰਦਰ ਀ਸਿੰਘ ਵਲੋਂ ਕੀਤਾ ਗਿਆ। ਅੱਜ ਦੇ ਜੀਵਨ ਜੁਗਤਿ ਸਮਾਗਮ : ਮਿਤੀ: 9 ਅਗਸਤ, ਐਤਵਾਰ, ਸਵੇਰੇ: 7 ਤੋਂ 10 ਵਜੇ ਤੱਕ, ਸਥਾਨ: ਭਾਈ ਵੀਰ ਸਿੰਘ ਨਿਵਾਸ ਅਸਥਾਨ, ਲਾਰੰਸ ਰੋਡ, ਸ਼ਾਮ: 6 ਤੋਂ ਰਾਤ 9 ਵਜੇ ਤੱਕ, ਸਥਾਨ: ਗੁਰਦੁਆਰਾ ਸ੍ਰੀ ਪਲਾਹ ਸਾਹਿਬ ਏਅਰਪੋਰਟ ਰੋਡ।
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਗਿੱਲ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅਸ਼ੋਕ ਕੁਮਾਰ ਦਾ ਮ੍ਰਿਤਕ ਸਰੀਰ ਗਰੀਸ ਤੋਂ ਭਾਰਤ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।