ਸੂਰਜੀ ਊਰਜਾ ਸਿਸਟਮ ਸਥਾਪਿਤ ਕਰਨ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਅਰਥ ਡੇਅ ਦਿੱਲੀ ਵਲੋਂ ਮਿਲਿਆ ਐਵਾਰਡ
ਅੰਮ੍ਰਿਤਸਰ, 8 ਅਗਸਤ (ਜੱਸ)- ਵਾਤਾਵਰਣ ਪੱਖੀ ਅਤੇ ਸਾਫ਼-ਸੁਥਰੇ ਊਰਜੀ ਸਰੋਤਾਂ ਨੂੰ ਅਪਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਮਾਨਤਾ ਵਜੋਂ ਦਿੱਲੀ ਸਥਿਤ ਵਿਸ਼ਵ ਪੱਧਰੀ ਵਾਤਾਵਰਣ ਸੰਭਾਲ ਸੰਸਥਾ ‘ਅਰਥ ਡੇਅ ਡਾਟ ਓਆਰਜੀ’ ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ‘ਪਲੈਨੈੱਟ ਸਟਾਰਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਹ ਐਵਾਰਡ ਇਤਿਹਾਸਕ ਖ਼ਾਲਸਾ ਕਾਲਜ ਅਤੇ ਹੋਰਨਾਂ ਖ਼ਾਲਸਾ ਅਦਾਰਿਆਂ ਦੇ ਕੈਂਪਸ ਵਿਖੇ ਸਫਲਤਾਪੂਰਵਕ ਸੂਰਜੀ ਊਰਜਾ ਅਪਣਾਉਣ ਅਤੇ ਸਿੱਖਿਆ ਦੇ ਖੇਤਰ ‘ਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ।
ਅੰਮ੍ਰਿਤਸਰ, 8 ਅਗਸਤ (ਜੱਸ)- ਵਾਤਾਵਰਣ ਪੱਖੀ ਅਤੇ ਸਾਫ਼-ਸੁਥਰੇ ਊਰਜੀ ਸਰੋਤਾਂ ਨੂੰ ਅਪਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਮਾਨਤਾ ਵਜੋਂ ਦਿੱਲੀ ਸਥਿਤ ਵਿਸ਼ਵ ਪੱਧਰੀ ਵਾਤਾਵਰਣ ਸੰਭਾਲ ਸੰਸਥਾ ‘ਅਰਥ ਡੇਅ ਡਾਟ ਓਆਰਜੀ’ ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ‘ਪਲੈਨੈੱਟ ਸਟਾਰਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਹ ਐਵਾਰਡ ਇਤਿਹਾਸਕ ਖ਼ਾਲਸਾ ਕਾਲਜ ਅਤੇ ਹੋਰਨਾਂ ਖ਼ਾਲਸਾ ਅਦਾਰਿਆਂ ਦੇ ਕੈਂਪਸ ਵਿਖੇ ਸਫਲਤਾਪੂਰਵਕ ਸੂਰਜੀ ਊਰਜਾ ਅਪਣਾਉਣ ਅਤੇ ਸਿੱਖਿਆ ਦੇ ਖੇਤਰ ‘ਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਇਹ ਐਵਾਰਡ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜੁਆਇੰਟ ਸਕੱਤਰ (ਵਿੱਤ) ਗੁਨਬੀਰ ਸਿੰਘ ਦੀ ਮੌਜੂਦਗੀ ‘ਚ ਅਰਥ ਡੇਅ ਡਾਟ ਓ.ਆਰ.ਜੀ. ਦੀ ਰੀਜਨਲ ਡਾਇਰੈਕਟਰ (ਏਸ਼ੀਆ) ਸ੍ਰੀਮਤੀ ਕਰੁਣਾ ਏ. ਸਿੰਘ ਪਾਸੋਂ ਪ੍ਰਾਪਤ ਕੀਤਾ । ਇਸ ਐਵਾਰਡ ‘ਚ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਨਮਾਨ ਚਿੰਨ ਅਤੇ ਪੌਣ-ਚੱਕੀ (ਵਿੰਡਮਿਲ) ਦਾ ਇਕ ਮਾਡਲ ਸ਼ਾਮਿਲ ਹੈ । ਇਸ ਮੌਕੇ ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੁਆਰਾ ਗਵਰਨਿੰਗ ਕੌਂਸਲ ਨੂੰ ਇਸ ਐਵਾਰਡ ਲਈ ਚੁਣ ਕੇ ਮਾਣ ਮਹਿਸੂਸ ਹੋ ਰਿਹਾ ਹੈ। ਸ: ਛੀਨਾ ਨੇ ਅਰਥਡੇਅ ਡਾਟ ਓਆਰਜੀ ਅਤੇ ਸ੍ਰੀਮਤੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਲਸਾ ਅਦਾਰਿਆਂ ਨੇ ਸੂਬੇ ਭਰ ‘ਚ ਲਗਭਗ 10 ਸਾਲ ਪਹਿਲਾਂ ਹੀ ਸਿੱਖਿਆ ਖੇਤਰ ‘ਚ ਸੂਰਜੀ ਊਰਜਾ ਅਪਣਾਉਣ ਦੀ ਪਹਿਲ ਕਦਮੀ ਕੀਤੀ ਸੀ ਤੇ ਲਈ ਦਿੱਲੀ ਸਥਿਤ ‘ਐਮਪਲਸ ਐਨਰਜ਼ੀ ਸਲਿਊਸ਼ਨਸ’ ਨਾਲ ਸਮਝੌਤਾ ਕੀਤਾ ਸੀ । ਇਸ ਤਹਿਤ ਛੇ ਕਾਲਜਾਂ ਅਤੇ ਸਕੂਲ ਕੈਂਪਸਾਂ ਵਿਖੇ ਸੂਰਜੀ ਪੈਨਲਾਂ ਰਾਹੀਂ ਲਗਭਗ 700 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸ: ਗੁਨਬੀਰ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਊਰਜਾ ਦੀਆਂ ਲੋੜਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਰਜੀ ਊਰਜਾ ਦੀ ਮੌਜੂਦਾ ਸਮਰੱਥਾ ’ਚ ਹੋਰ ਵਾਧਾ ਕਰਨ ਲਈ ਜੁਆਇੰਟ ਸਕੱਤਰ (ਇਮਾਰਤਾਂ) ਪਰਮਜੀਤ ਸਿੰਘ ਬੱਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ।