08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਏ. ਆਈ. ਐੱਫ. ਯੂ. ਸੀ. ਟੀ. ਓ. ਦੇ ਦੇਸ਼-ਵਿਆਪੀ ਸੱਦੇ ਦੇ ਸਮਰਥਨ ’ਚ ਪੀ. ਸੀ. ਸੀ. ਟੀ. ਯੂ. ਦੀ ਸਥਾਨਕ ਇਕਾਈ ਵਲੋਂ ਧਰਨਾ ਪ੍ਰਦਰਸ਼ਨ

ਅੰਮ੍ਰਿਤਸਰ, 7 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ.

ਡੀ. ਏ. ਵੀ. ਕਾਲਜ ਦੇ ਵਿਹੜੇ ’ਚ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਅਧਿਆਪਕ ਸਟਾਫ਼ ਮੈਂਬਰ। ਤਸਵੀਰ : ਨਿਰਮਲ ਸਟੂਡੀਓ 08-08-2026
ਅੰਮ੍ਰਿਤਸਰ, 7 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੀ ਡੀ. ਏ. ਵੀ. ਕਾਲਜ ਅੰਮ੍ਰਿਤਸਰ ਸਥਾਨਕ ਇਕਾਈ ਵਲੋਂ ਆਲ ਇੰਡੀਆ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨਜ਼ (ਏ. ਆਈ. ਐੱਫ. ਯੂ. ਸੀ. ਟੀ. ਓ.) ਦੇ ਦੇਸ਼-ਵਿਆਪੀ ਸੱਦੇ ਦੇ ਸਮਰਥਨ ‘ਚ ਕਾਲਜ ਕੈਂਪਸ ‘ਚ ਇਕ ਘੰਟੇ ਦਾ ਧਰਨਾ-ਪ੍ਰਦਰਸ਼ਨ ਕੀਤਾ। ਇਸ ਮੌਕੇ ਸਥਾਨਕ ਇਕਾਈ ਦੇ ਪ੍ਰਧਾਨ ਡਾ. ਵਿਕਾਸ ਭਾਰਦਵਾਜ ਨੇ ਅਧਿਆਪਕਾਂ ਨੂੰ ਇਕਜੁੱਟ ਰਹਿਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ, ਤਾਂ ਜੋ ਅਧਿਆਪਕਾਂ ਦੇ ਜਾਇਜ਼ ਹੱਕ ਤੇ ਮੰਗਾਂ ਨੂੰ ਸਾਂਝੇ ਸੰਘਰਸ਼ ਰਾਹੀਂ ਪ੍ਰਾਪਤ ਕੀਤਾ ਜਾ ਸਕੇ। ਸਥਾਨਕ ਇਕਾਈ ਦੇ ਸਕੱਤਰ ਪ੍ਰੋ. ਆਸ਼ੂ ਵਿਜ ਨੇ ਅਧਿਆਪਕਾਂ ਨਾਲ ਸੰਬੰਧਿਤ ਮੁੱਖ ਮਸਲਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਭਰ ਦੇ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਲਈ 65 ਸਾਲ ਦੀ ਇਕਸਾਰ ਸੇਵਾਮੁਕਤੀ ਉਮਰ, ਗ੍ਰਾਂਟ-ਇਨ-ਏਡ ਸੰਸਥਾਵਾਂ ਦੇ ਅਧਿਆਪਕਾਂ ਨੂੰ ਯੂ. ਜੀ. ਸੀ. ਤਨਖ਼ਾਹ ਸਕੇਲ ਤੇ ਸੇਵਾ ਸ਼ਰਤਾਂ ਦਾ ਲਾਭ, ਗੈਸਟ ਅਤੇ ਐਡਹਾਕ ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ, ਸੱਤਵੇਂ ਵੇਤਨ ਕਮਿਸ਼ਨ ਲਈ ਕੇਂਦਰ ਸਰਕਾਰ ਦੇ 50 ਫ਼ੀਸਦੀ ਹਿੱਸੇ ਦੀ ਤੁਰੰਤ ਰਿਹਾਈ ਤੇ ਸਰਕਾਰੀ ਸਿੱਖਿਆ ਨੂੰ ਨਿੱਜੀਕਰਨ ਅਤੇ ਵਪਾਰੀਕਰਨ ਤੋਂ ਬਚਾਉਣ ਦੀਆਂ ਮੰਗਾਂ ਉਠਾਈਆਂ। ਪੀ. ਸੀ. ਸੀ. ਟੀ. ਯੂ. ਦੇ ਜਨਰਲ ਸਕੱਤਰ ਡਾ. ਬੀ. ਬੀ. ਯਾਦਵ ਨੇ ਕਿਹਾ ਕਿ ਪੀ. ਸੀ. ਸੀ. ਟੀ. ਯੂ. ਦਾ ਮੁੱਖ ਫ਼ਰਜ਼ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਇਕਤਾ ਅਤੇ ਲੋਕਤਾਂਤਰਿਕ ਸੰਘਰਸ਼ ਰਾਹੀਂ ਮਨਵਾਉਣਾ ਹੈ। ਧਰਨੇ ‘ਚ ਡਾ. ਰਿਤੂ ਅਰੋੜਾ (ਉਪ ਪ੍ਰਧਾਨ), ਡਾ. ਵਿਕਰਮ ਚੌਧਰੀ (ਸੰਯੁਕਤ ਸਕੱਤਰ), ਡਾ. ਰਵੀ ਸ਼ਰਮਾ, ਡਾ. ਨਿਹਿਤਾ ਸ਼ਰਮਾ ਅਤੇ ਪ੍ਰੋ. ਸੰਜੀਵ ਦੱਤਾ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ ਏਕਤਾ ਮਝੈਲ ਵਲੋਂ ਸਾਬਕਾ ਫ਼ੌਜੀਆਂ ਨਾਲ ਹੋਈ ਕਰੋੜਾਂ ਦੀ ਠੱਗੀ ਖ਼ਿਲਾਫ਼ ਕੰਵਰ ਐਵੇਨਿਊ ਸੁਲਤਾਨਵਿੰਡ ਵਿਖੇ ਪੱਕਾ ਮ... ਅਗਲੀ ਖ਼ਬਰ ਪਾਕਿ ਦੀ 63 ਫ਼ੀਸਦੀ ਆਬਾਦੀ ਪੌਸ਼ਟਿਕ ਭੋਜਨ ਖ਼ਰੀਦਣ ਤੋਂ ਅਸਮਰਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।