08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਕਾਲਾ ਵਿਖੇ ਸਾਲਾਨਾ ਮੇਲੇ ਮੌਕੇ ਸੂਬਾ ਪੱਧਰੀ ਕਬੱਡੀ ਕੱਪ ਕਰਵਾਇਆ

ਛੇਹਰਟਾ, 7 ਅਗਸਤ (ਪੱਤਰ ਪ੍ਰੇਰਕ)- ਪੀਰ ਬਾਬਾ ਅਸ਼ਕ ਅਲੀ ਸ਼ਾਹ ਦੀ ਯਾਦ ਵਿਚ ਪਿੰਡ ਕਾਲਾ ਘਣੂੰਪੁਰ ਵਿਖੇ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੇ ਸ਼ਾਮ ਨੂੰ ਵਾਹਗਾ ਸਰਹਿੰਦ ਸਪੋਰਟਸ ਐਂਡ ਕਲਚਰ ਕਲੱਬ (ਰਜਿ.) ਦੇ ਪ੍ਰਧਾਨ ਬਲਵਿੰਦਰ ਸਿੰਘ ਕੋਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਦੀ ਅਗਵਾਈ ‘ਚ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਅੰਤਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਗੋਪੀ ਫਰੰਦੀਪੁਰੀਆ ਦੀ ਟੀਮ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਤੇ ਅੰਬਾ ਸੁਰਸਿੰਘ ਦੀ ਟੀਮ ਬਾਬਾ ਦਇਆ ਸਿੰਘ ਸਪੋਰਟਸ ਕਲੱਬ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀਆਂ ਟੀਮਾ ਵਿਚਕਾਰ ਫਸਵਾਂ ਮੈਚ ਹੋਇਆਂ ਤੇ ਫਸਵੇਂ ਮੁਕਾਬਲੇ ਦੌਰਾਨ ਬਾਬਾ ਦਇਆ ਸਿੰਘ ਸਪੋਰਟਸ ਕਲੱਬ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀ ਟੀਮ ਜੇਤੂ ਰਹੀ ਤੇ ਲੜਕੀਆਂ ਦੇ ਹੋਏ ਮੈਚ ਵਿਚ ਹਰਿਆਣਾ ਤੇ ਪੰਜਾਬ ਦੀਆਂ ਟੀਮਾ ਵਿਚਕਾਰ ਕਬੱਡੀ ਮੈਚ ਕਰਵਾਏ ਗਏ ਜਿਨ੍ਹਾਂ ਵਿਚੋਂ ਪੰਜਾਬ ਦੀ ਟੀਮ ਜੇਤੂ ਰਹੀ।

ਅਜੀਤ ਡੈਸਕ 08-08-2026
ਛੇਹਰਟਾ, 7 ਅਗਸਤ (ਪੱਤਰ ਪ੍ਰੇਰਕ)- ਪੀਰ ਬਾਬਾ ਅਸ਼ਕ ਅਲੀ ਸ਼ਾਹ ਦੀ ਯਾਦ ਵਿਚ ਪਿੰਡ ਕਾਲਾ ਘਣੂੰਪੁਰ ਵਿਖੇ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੇ ਸ਼ਾਮ ਨੂੰ ਵਾਹਗਾ ਸਰਹਿੰਦ ਸਪੋਰਟਸ ਐਂਡ ਕਲਚਰ ਕਲੱਬ (ਰਜਿ.) ਦੇ ਪ੍ਰਧਾਨ ਬਲਵਿੰਦਰ ਸਿੰਘ ਕੋਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਦੀ ਅਗਵਾਈ ‘ਚ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਅੰਤਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਗੋਪੀ ਫਰੰਦੀਪੁਰੀਆ ਦੀ ਟੀਮ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਤੇ ਅੰਬਾ ਸੁਰਸਿੰਘ ਦੀ ਟੀਮ ਬਾਬਾ ਦਇਆ ਸਿੰਘ ਸਪੋਰਟਸ ਕਲੱਬ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀਆਂ ਟੀਮਾ ਵਿਚਕਾਰ ਫਸਵਾਂ ਮੈਚ ਹੋਇਆਂ ਤੇ ਫਸਵੇਂ ਮੁਕਾਬਲੇ ਦੌਰਾਨ ਬਾਬਾ ਦਇਆ ਸਿੰਘ ਸਪੋਰਟਸ ਕਲੱਬ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੀ ਟੀਮ ਜੇਤੂ ਰਹੀ ਤੇ ਲੜਕੀਆਂ ਦੇ ਹੋਏ ਮੈਚ ਵਿਚ ਹਰਿਆਣਾ ਤੇ ਪੰਜਾਬ ਦੀਆਂ ਟੀਮਾ ਵਿਚਕਾਰ ਕਬੱਡੀ ਮੈਚ ਕਰਵਾਏ ਗਏ ਜਿਨ੍ਹਾਂ ਵਿਚੋਂ ਪੰਜਾਬ ਦੀ ਟੀਮ ਜੇਤੂ ਰਹੀ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾ: ਕੈਬਨਿਟ ਵਜ਼ੀਰ ਡਾ: ਰਾਜ ਕੁਮਾਰ ਵੇਰਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੌਂਸਲਰ ਸੁਰਜੀਤ ਸਿੰਘ ਪਹਿਲਵਾਨ ਵਲੋਂ ਲੜਕਿਆਂ ਦੀ ਜੇਤੂ ਟੀਮ ਨੂੰ 51 ਹਜਾਰ ਰੁਪਏ ਤੇ ਉੱਪ ਜੇਤੂ ਟੀਮ ਨੂੰ 20 ਹਜਾਰ ਰੁਪਏ ਦਾ ਨਗਦ ਇਨਾਮ ਤੇ ਲੜਕੀਆਂ ਦੀ ਜੇਤੂ ਟੀਮ ਨੂੰ ਪ੍ਰਧਾਨ ਬਲਵਿੰਦਰ ਸਿੰਘ ਕੋਹਲਾ ਵਲੋਂ 31 ਹਜਾਰ ਤੇ ਉੱਪ ਜੇਤੂ ਟੀਮ ਨੂੰ 20 ਹਜਾਰ ਰੁਪਏ ਦਾ ਨਗਦ ਇਨਾਮ ਤੇ ਸ਼ੀਲਡਾਂ ਦੇ ਕੇ ਸਾਂਝੇ ਤੌਰ ‘ਤੇ ਸਨਮਾਨਿਤ ਕਰਨ। ਮੌਕੇ ਕਿਹਾ ਕਿ ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਪੇਂਡੂ ਖੇਡ ਟੂਰਨਾਮੈਂਟ ਬਹੁਤ ਲਾਵੇਵੰਦ ਹਨ, ਅਜਿਹੇ ਪੇਂਡੂ ਖੇਡ ਟੂਰਨਾਮੈਟਾਂ ਦੀ ਨਰੋਆ ਸਮਾਜ ਸਿਰਜਣ ਤੇ ਨੌਜਵਾਨਾ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਦੀ ਵੱਡੀ ਦੇਣ ਹੈ ਅਤੇ ਸਮਾਜ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਿੰਡ ਪੱਧਰ ‘ਤੇ ਕਲੱਬਾਂ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋਂ ਦੂਰ ਰਹਿ ਕੇ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਉੱਪਦੇਸ਼ਾਂ ‘ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ। ਮੈਚ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਜਗਦੀਪ ਸਿੰਘ ਰਡਾਲਾ ਤੇ ਲਖਬੀਰ ਸਿੰਘ ਬਾਸਰਕੇ ਵਲੋਂ ਕੀਤੀ ਗਈ। ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਦੀਸ਼ਾ, ਪਰਮਜੀਤ ਸਿੰਘ ਮਾਕੋਵਾਲ, ਪ੍ਰਧਾਨ ਅਮਰੀਕ ਸਿੰਘ ਕਾਲਾ, ਸੁਖਜੀਤ ਸਿੰਘ ਪਹਿਲਵਾਨ, ਜਗਜੀਤ ਸਿੰਘ ਜੈਲਦਾਰ ਸਮੇਤ ਵੱਡੀ ਗਿਣਤੀ ਦੇ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵੇਰਕਾ ਨੇੜੇ ਮੁੱਖ ਸੜਕ ’ਤੇ ਪਾਣੀ ਖੜ੍ਹਨ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਅਗਲੀ ਖ਼ਬਰ ਹਰਜਿੰਦਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅੰਮ੍ਰਿਤਸਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।