06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਆਸ਼ਾ ਵਰਕਰ ਯੂਨੀਅਨ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੇਗੀ-ਸਰੋਜ਼ ਬਾਲਾ

ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਸੀਟੂ ਦਫਤਰ ਪੁਤਲੀ ਘਰ ਅੰਮ੍ਰਿਤਸਰ ਵਿਖੇ ਆਸ਼ਾ ਵਰਕਰ ਫਸੀਲੀਟੇਟਰ ਯੂਨੀਅਨ (ਸੀਟੂ) ਦੇ ਸੱਦੇ ’ਤੇ ਕਾ: ਰਘਬੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੂਬਾਈ ਪ੍ਰਧਾਨ ਸਰੋਜ ਬਾਲਾ ਅਤੇ ਸੁਬਾਈ ਮੀਤ ਪ੍ਰਧਾਨ ਸੀਟੂ ਕਾ: ਸੁੱਚਾ ਸਿੰਘ ਅਜਨਾਲਾ ਅਤੇ ਜ਼ਿਲ੍ਹਾ ਪ੍ਰਧਾਨ ਕਾ: ਚਰਨਜੀਤ ਮਜੀਠਾ ਨੇ ਸੰਬੋਧਨ ਕੀਤਾ।

ਅਜੀਤ ਡੈਸਕ 07-08-2026
ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਸੀਟੂ ਦਫਤਰ ਪੁਤਲੀ ਘਰ ਅੰਮ੍ਰਿਤਸਰ ਵਿਖੇ ਆਸ਼ਾ ਵਰਕਰ ਫਸੀਲੀਟੇਟਰ ਯੂਨੀਅਨ (ਸੀਟੂ) ਦੇ ਸੱਦੇ ’ਤੇ ਕਾ: ਰਘਬੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੂਬਾਈ ਪ੍ਰਧਾਨ ਸਰੋਜ ਬਾਲਾ ਅਤੇ ਸੁਬਾਈ ਮੀਤ ਪ੍ਰਧਾਨ ਸੀਟੂ ਕਾ: ਸੁੱਚਾ ਸਿੰਘ ਅਜਨਾਲਾ ਅਤੇ ਜ਼ਿਲ੍ਹਾ ਪ੍ਰਧਾਨ ਕਾ: ਚਰਨਜੀਤ ਮਜੀਠਾ ਨੇ ਸੰਬੋਧਨ ਕੀਤਾ। ਜਿਨ੍ਹਾਂ ਇਸ ਮੌਕੇ ਖੁਲਾਸਾ ਕੀਤਾ ਕਿ ਸਰਕਾਰ ਵਲੋਂ ਮਿਲੇ ਭਰੋਸੇ ਉਪਰੰਤ ਜੇਕਰ 20 ਅਗਸਤ ਨੂੰ ਆਸ਼ਾ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 9 ਅਗਸਤ 1942 ਨੂੰ ਭਾਰਤ ਛੱਡੋ ਦਾ ਨਾਅਰਾ ਲਗਾਇਆ ਗਿਆ ਸੀ। ਉਸ ਵਕਤ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਸਨ ਅਤੇ ਹੁਣ ਦੇਸ਼ ਨੂੰ ਕਾਰਪੋਰੇਟ ਘਰਾਣੇ ਮੋਦੀ ਦੀ ਅਗਵਾਈ ਵਿਚ ਦੇਸ਼ ਨੂੰ ਲੁੱਟ ਰਹੇ ਹਨ। ਇਸ ਕਰਕੇ 10 ਅਗਸਤ ਨੂੰ ਮੋਦੀ ਹਟਾਓ ਦੇਸ਼ ਬਚਾਓ ਦਾ ਨਾਅਰਾ ਦੇ ਕੇ ਵਰਕਰ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰਨਗੇ। ਇਹ ਸੱਦਾ ਟਰੇਡ ਯੂਨੀਆਨਾ ਵਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਬੀਰ ਕੌਰ ਨਾਗ, ਕਿਰਪਾ ਰਾਮ, ਪੂਜਾ ਲੋਹਗੜ, ਮਨਜੀਤ ਕੌਰ ਜੋਧ ਨਗਰ, ਮਨਜੀਤ ਕੌਰ ਰਣਜੀਤ ਐਵੀਨਿਊ, ਰਾਜਵੰਤ ਕੌਰ ਛੇਹਰਟਾ, ਜੋਤੀ, ਪੂਨਮ ਸ਼ਰਮਾ, ਕੰਵਲਜੀਤ ਕੌਰ, ਮਨਜੀਤ ਕੌਰ, ਜਸਵੰਤ ਕੌਰ, ਬਲਬੀਰ ਕੌਰ, ਕੁਲਦੀਪ ਕੌਰ, ਮਨਜੀਤ ਹਰੀਪੁਰਾ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਜਸਵਿੰਦਰ ਕੌਰ, ਲਵਪ੍ਰੀਤ ਕੌਰ, ਰਾਜਵਿੰਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅੰਮ੍ਰਿਤਸਰ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨੈਸ਼ਨਲ ਹਾਈਵੇ ਨੂੰ ਵੰਡਦੇ ਡਿਵਾਈਡਰਾਂ ਦੀ ਬਣਤਰ, ਰਿਫਲੈਕਟਰਾਂ ਦੀ ਅਣਹੋਂਦ ਤੇ ਹੋਰ ਘਾਟਾਂ ਕਰਕੇ ਵਾਪਰਦੇ ਹਾਦਸੇ ਮਾਨਾਂਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।