06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਜਪਾ ਸੀਨੀਅਰ ਸਿਟੀਜ਼ਨ ਸੈੱਲ ਅੰਮ੍ਰਿਤਸਰ ਦੇ ਨਵੇਂ ਭਾਜਪਾ ਪ੍ਰਧਾਨ ਦਾ ਕੀਤਾ ਸਵਾਗਤ

ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਭਾਜਪਾ ਸੀਨੀਅਰ ਸਿਟੀਜਨ ਸੈਲ ਅੰਮ੍ਰਿਤਸਰ ਨੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੇ ਸਨਮਾਨ ‘ਚ ਸਮਾਗਮ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਸੀਨੀਅਰ ਸਿਟੀਜ਼ਨ ਸੈੱਲ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਹਿੱਸਾ ਲਿਆ।

ਸੀਨੀਅਰ ਸਿਟੀਜ਼ਨ ਸੈੱਲ ਦੇ ਅਹੁਦੇਦਾਰਾਂ/ਮੈਬਰਾਂ ਨੇ ਹਿੱਸਾ ਲਿਆ 07-08-2026
ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਭਾਜਪਾ ਸੀਨੀਅਰ ਸਿਟੀਜਨ ਸੈਲ ਅੰਮ੍ਰਿਤਸਰ ਨੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੇ ਸਨਮਾਨ ‘ਚ ਸਮਾਗਮ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਸੀਨੀਅਰ ਸਿਟੀਜ਼ਨ ਸੈੱਲ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਸੀਨੀਅਰ ਸਿਟੀਜਨ ਸੈਲ ਦੇ ਪ੍ਰਧਾਨ ਯਸ਼ਪਾਲ ਸ਼ੌਰੀ, ਜਨਰਲ ਸਕੱਤਰ ਅਸ਼ਵਨੀ ਪ੍ਰਾਸ਼ਰ ਵਲੋਂ ਸਲਿਲ ਕਪੂਰ ਨੂੰ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਾਰਡ ਨੰਬਰ 10 ਦੀ ਕੌਂਸਲਰ ਅਤੇ ਭਾਜਪਾ ਮਹਿਲਾ ਮੋਰਚਾ ਅੰਮ੍ਰਿਤਸਰ ਦੀ ਪ੍ਰਧਾਨ ਸ਼ਰੁਤੀ ਵਿਜ, ਵਾਰਡ ਨੰਬਰ 6 ਦੇ ਕੌਂਸਲਰ ਅਮਨ ਐਰੀ, ਦੁਰਗਿਆਣਾ ਮੰਦਿਰ ਕਮੇਟੀ ਦੇ ਉਪ-ਪ੍ਰਧਾਨ ਸੁਧੀਰ ਸ਼ਰੀਧਰ ਵਿਸ਼ੇਸ਼ ਰੂਪ ਵਲੋਂ ਮੌਜੂਦ ਰਹੇ। ਇਸ ਮੌਕੇ ‘ਤੇ ਸਲਿਲ ਕਪੂਰ ਨੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰੀ ਗਿਣਤੀ ਵਿਚ ਸੀਨੀਅਰ ਸਿਟੀਜ਼ਨ ਦਾ ਇਕੱਠੇ ਹੋਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਦਾ ਸੀਨੀਅਰ ਸਿਟੀਜਨ ਸੈੱਲ ਸਰਗਰਮ ਹੈ ਅਤੇ ਉਹ ਪਾਰਟੀ ਨੂੰ ਪਿਆਰ ਕਰਦੇ ਹਨ । ਇਸ ਮੌਕੇ ‘ਤੇ ਪ੍ਰਮੋਦ ਮਹਾਜਨ, ਸਰਿਤਾ ਸ਼ਰਮਾ, ਸੰਜੀਵ ਦੇਵਗਨ, ਵਿਪਨ ਮਹਿਰਾ, ਦਰਸ਼ੀ ਸ਼ਰਮਾ, ਪ੍ਰਿੰ: ਵਿਜੇ ਪ੍ਰਿੰਜਾ, ਵੀ. ਐੱਨ. ਸ਼ਰਮਾ, ਰਾਜਿੰਦਰ ਕੁਮਾਰ ਵਰਮਾ, ਰਾਘਵ ਗੁਲਾਟੀ, ਵਿਸ਼ਾਲ ਸ਼ਰਮਾ, ਸਤੀਸ਼ ਅਰੋੜਾ, ਸੁਧੀਰ ਰਤਨ, ਸੁਰਿੰਦਰਪਾਲ ਸਿੰਘ, ਸੁਰਿੰਦਰ ਆਹੂਜਾ, ਚੰਦਰ ਮੋਹਨ, ਰਾਮਪਾਲ ਸ਼ਰਮਾ, ਪੀ. ਐੱਨ. ਚੌਧਰੀ, ਦੇਵ ਸ਼ਰਮਾ, ਪੂਨਮ ਧੀਰ, ਕਾਂਤਾ ਭਾਰਗਵ, ਸੰਜੀਵ ਸ਼ਰਮਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਧਾਗਾ ਫੈਕਟਰੀ ’ਚ ਲੱਗੀ ਅੱਗ ਅਗਲੀ ਖ਼ਬਰ ਪਾਕਿ ਨੇ ਮਕਬੂਜ਼ਾ ਕਸ਼ਮੀਰ ਚੋਣਾਂ ’ਤੇ ਭਾਰਤ ਦੀਆਂ ਟਿੱਪਣੀਆਂ ਨੂੰ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।