06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੁੰਦਰਤਾ ਲਈ ਚੌਕਾਂ ’ਚ ਬਣਾਏ ‘ਟੇਬਲ ਟਾਪ’ ਟੁੱਟਣ ਤੋਂ ਬਾਅਦ ਬਣ ਰਹੇ ਹਾਦਸਿਆਂ ਦਾ ਕਾਰਨ

ਅੰਮ੍ਰਿਤਸਰ, 5 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੇ ਚੌਕਾਂ ਨੂੰ ਸਾਫ਼ ਸੁਥਰੀ ਦਿੱਖ ਦੇਣ ਲਈ ਕਈ ਜਗ੍ਹਾ ‘ਤੇ ਬਣਾਏ ਗਏ ਟੇਬਲ ਟਾਪ ਹੁਣ ਹਾਦਸਿਆਂ ਦਾ ਸਬੱਬ ਬਣ ਰਹੇ ਹਨ । ਸਮਾਰਟ ਸਿਟੀ ਪ੍ਰੋਜੈਕਟ ਤਹਿਤ ਨਗਰ ਨਿਗਮ ਵਲੋਂ ਸ਼ਹਿਰ ਦੇ ਮਜੀਠਾ ਰੋਡ, ਜਹਾਜਗੜ੍ਹ, ਕਚਹਿਰੀ ਰੋਡ, ਜੀ.

ਅਜੀਤ ਡੈਸਕ 06-08-2026
ਅੰਮ੍ਰਿਤਸਰ, 5 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੇ ਚੌਕਾਂ ਨੂੰ ਸਾਫ਼ ਸੁਥਰੀ ਦਿੱਖ ਦੇਣ ਲਈ ਕਈ ਜਗ੍ਹਾ ‘ਤੇ ਬਣਾਏ ਗਏ ਟੇਬਲ ਟਾਪ ਹੁਣ ਹਾਦਸਿਆਂ ਦਾ ਸਬੱਬ ਬਣ ਰਹੇ ਹਨ । ਸਮਾਰਟ ਸਿਟੀ ਪ੍ਰੋਜੈਕਟ ਤਹਿਤ ਨਗਰ ਨਿਗਮ ਵਲੋਂ ਸ਼ਹਿਰ ਦੇ ਮਜੀਠਾ ਰੋਡ, ਜਹਾਜਗੜ੍ਹ, ਕਚਹਿਰੀ ਰੋਡ, ਜੀ.ਟੀ. ਰੋਡ ਸਮੇਤ ਕੁਝ ਹੋਰ ਜਗ੍ਹਾ ‘ਤੇ ਚੌਕਾਂ ਨੂੰ ਸੁੰਦਰ ਬਣਾਉਣ ਲਈ ਇਸ ਦੇ ਕੁਝ ਹਿੱਸੇ ਨੂੰ ਸੁੰਦਰ ਬਣਾਉਣ ਅਤੇ ਸੜਕ ਨਾਲੋਂ ਵੱਖਰਾ ਬਣਾਉਣ ਲਈ ਉਨ੍ਹਾਂ ‘ਤੇ ਪੱਥਰ ਦੀਆਂ ਟਾਈਲਾਂ ਲਗਾਈਆਂ ਗਈਆਂ । ਇਸ ਪ੍ਰੋਜੈਕਟ ਨੂੰ ਟੇਬਲ ਟਾਪ ਦਾ ਨਾਂਅ ਦਿੱਤਾ ਗਿਆ ਸੀ । ਅਜੇ ਅੱਧੀ ਦਰਜ਼ਨ ਦੇ ਕਰੀਬ ਹੀ ਅਜਿਹੇ ਚੌਕ ਬਣਾਏ ਗਏ ਸਨ ਕਿ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਇਹ ਪ੍ਰੋਜੈਕਟ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਚੌਕ ਟੁੱਟਣੇ ਸ਼ੁਰੂ ਹੋ ਗਏ ਹਨ। ਸੁੰਦਰਤਾ ਲਈ ਬਣਾਈ ਗਏ ਇਨ੍ਹਾਂ ਚੌਕਾਂ ਦੀਆਂ ਟਾਈਲਾਂ ਉਖੜਨੀਆਂ ਸ਼ੁਰੂ ਹੋ ਗਈਆਂ ਹਨ ਜੋ ਨਿਤ ਹਾਦਸਿਆਂ ਦਾ ਕਾਰਨ ਰਹੀਆਂ ਹਨ । ਜਿਸ ਜਗ੍ਹਾ ‘ਤੇ ਟਾਈਲਾਂ ਟੁੱਟ ਗਈਆਂ ਹਨ, ਉਸ ਜਗ੍ਹਾ ‘ਤੇ ਛੇ ਇੰਚ ਤੋਂ ਵਧੇਰੇ ਡੂੰਘਾ ਟੋਇਆ ਪੈ ਜਾਂਦਾ ਹੈ। ਜਿਨ੍ਹਾਂ ਵਿਚ ਦੋ ਪਹੀਆ ਵਾਹਨਾਂ ਵਾਲੇ ਵੱਜ ਕੇ ਡਿੱਗਦੇ ਹਨ । ਇਸੇ ਹੀ ਤਰਜ਼ ‘ਤੇ ਇਕ ਵਾਰ ਫਿਰ ਸਰਕੂਲਰ ਰੋਡ ਪੁਰਾਣੀ ਚੁੰਗੀ ਵਾਲੇ ਚੌਕ ਵਿਖੇ ਵੀ ਅਜਿਹਾ ਹੀ ਟੇਬਲ ਟਾਪ ਬਣਾਇਆ ਜਾ ਰਿਹਾ ਹੈ। ਪਹਿਲਾ ਬਣੇ ਟੇਬਲ ਟਾਪ ਟੁੱਟ ਰਹੇ ਅਤੇ ਨਵੇਂ ਸਿਰ ਤੋਂ ਟੇਬਲ ਟਾਕ ਮੁੜ ਬਣਾ ਕੇ ਇਕ ਵਾਰ ਫਿਰ ਨਿਗਮ ਵਲੋਂ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਐੱਸ. ਈ. ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਟੇਬਲ ਟਾਕ ਦੀ ਨਾਲ-ਨਾਲ ਮੁਰਮੰਤ ਕਰਵਾਈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਕੁਝ ਜਗ੍ਹਾ ‘ਤੇ ਪਾਇਆ ਪਾਉਣ ਲਈ ਟੇਬਲ ਟਾਕ ਪੁੱਟੇ ਗਏ ਹਨ ਜਿਨ੍ਹਾਂ ਦੀ ਜਲਦ ਮੁਰੰਮਤ ਕਰਾ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 12 ਵਾਟਰ ਕੂਲਰ ਭੇਟ ਅਗਲੀ ਖ਼ਬਰ ਲਧਾਣਾ ਝਿੱਕਾ ਦਾ ਬੰਦ ਪਿਆ ਪਸ਼ੂ ਹਸਪਤਾਲ ਤੁਰੰਤ ਸ਼ੁਰੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।