04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਰਜੀਨੀਆ ਗੁਰਦੁਆਰਾ ਸਾਹਿਬ ’ਚ ਅੱਗ ਦੀ ਘਟਨਾ ਤੋਂ ਸਿੱਖ ਸੰਸਥਾਵਾਂ ਸਬਕ ਲੈਣ-ਸੁਖਜਿੰਦਰ ਸਿੰਘ ਸਰਪੰਚ

ਅੰਮ੍ਰਿਤਸਰ, 3 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਵਰਜੀਨੀਆ ਦੇ ਗੁਰਦੁਆਰਾ ਸਾਹਿਬ ‘ਚ ਵਾਪਰੀ ਅੱਗ ਦੀ ਦੁਖਦਾਈ ਘਟਨਾ ਨੇ ਦੁਨੀਆ ਭਰ ਦੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਜਿੰਦਰ ਸਿੰਘ ਸਰਪੰਚ ਨੇ ਕਰਦਿਆਂ ਕਿਹਾ ਕਿ ਗੁਰੂ ਘਰ ਸਿੱਖ ਸੰਗਤ ਲਈ ਕੇਵਲ ਇਮਾਰਤ ਨਹੀਂ, ਸਗੋਂ ਗੁਰੂ ਦੀ ਹਜ਼ੂਰੀ, ਆਸਥਾ, ਸੇਵਾ ਅਤੇ ਸਾਂਝੀ ਵਿਰਾਸਤ ਦਾ ਕੇਂਦਰ ਹੁੰਦਾ ਹੈ।

ਅਜੀਤ ਡੈਸਕ 04-08-2026
ਅੰਮ੍ਰਿਤਸਰ, 3 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਵਰਜੀਨੀਆ ਦੇ ਗੁਰਦੁਆਰਾ ਸਾਹਿਬ ‘ਚ ਵਾਪਰੀ ਅੱਗ ਦੀ ਦੁਖਦਾਈ ਘਟਨਾ ਨੇ ਦੁਨੀਆ ਭਰ ਦੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਜਿੰਦਰ ਸਿੰਘ ਸਰਪੰਚ ਨੇ ਕਰਦਿਆਂ ਕਿਹਾ ਕਿ ਗੁਰੂ ਘਰ ਸਿੱਖ ਸੰਗਤ ਲਈ ਕੇਵਲ ਇਮਾਰਤ ਨਹੀਂ, ਸਗੋਂ ਗੁਰੂ ਦੀ ਹਜ਼ੂਰੀ, ਆਸਥਾ, ਸੇਵਾ ਅਤੇ ਸਾਂਝੀ ਵਿਰਾਸਤ ਦਾ ਕੇਂਦਰ ਹੁੰਦਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿਰਫ਼ ਦੁੱਖ ਪ੍ਰਗਟ ਕਰਨਾ ਹੀ ਕਾਫ਼ੀ ਨਹੀਂ, ਸਗੋਂ ਭਵਿੱਖ ਲਈ ਠੋਸ ਅਤੇ ਗੁਰਮਤਿ ਅਨੁਸਾਰ ਪ੍ਰਬੰਧ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਗੁਰੂ ਘਰ ‘ਚ ਅੱਗ ਤੋਂ ਬਚਾਅ ਦੇ ਯੰਤਰ, ਧੂੰਏਂ ਦੇ ਅਲਾਰਮ, ਐਮਰਜੈਂਸੀ ਨਿਕਾਸੀ ਰਸਤੇ, ਬਿਜਲੀ ਅਤੇ ਗੈਸ ਪ੍ਰਣਾਲੀ ਦੀ ਨਿਯਮਿਤ ਜਾਂਚ ਅਤੇ ਸਿਖਲਾਈ ਪ੍ਰਾਪਤ ਸੇਵਾਦਾਰਾਂ ਦੀ ਟੀਮ ਹੋਣੀ ਲਾਜ਼ਮੀ ਬਣਾਈ ਜਾਣੀ ਚਾਹੀਦੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਵੀ ਇਸ ਸੰਬੰਧੀ ਸਪੱਸ਼ਟ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਪਿਛਲੀ ਖ਼ਬਰ ਸਾਉਣ ਮਹੀਨੇ ਦੇ ਸੋਮਵਾਰ ਮੰਦਰਾਂ ਤੇ ਸ਼ਿਵਾਲਿਆਂ ’ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ ਅਗਲੀ ਖ਼ਬਰ ਭਾਈ ਵਡਾਲਾ ਵਲੋਂ ਗੁਰਸੇਵਕ ਸਿੰਘ ਔਲਖ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।