02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੰਜਾਬ ਪੈਨਸ਼ਨਰਜ਼ ਫਰੰਟ ਦੀ ਅਹਿਮ ਮੀਟਿੰਗ ਹੋਈ

ਅੰਮ੍ਰਿਤਸਰ, 1 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਬਾਬਾ ਮੰਗਲ ਦਾਸ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਕੱਤਰ ਇੰਦਰ ਸਿੰਘ ਮਾਨ ਨੇ ਕਿਹਾ ਕਿ ਮਾਨ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਹੋਏ ਵਾਅਦੇ ਤਾਂ ਪੂਰੇ ਕਰ ਨਹੀਂ ਰਹੀ ਸਗੋਂ ਉਲਟਾ ਹੱਕ ਮੰਗਦੇ ਲੋਕਾਂ ‘ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕਰ ਰਹੀ ਹੈ।

ਅਜੀਤ ਡੈਸਕ 02-08-2026
ਅੰਮ੍ਰਿਤਸਰ, 1 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਬਾਬਾ ਮੰਗਲ ਦਾਸ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਕੱਤਰ ਇੰਦਰ ਸਿੰਘ ਮਾਨ ਨੇ ਕਿਹਾ ਕਿ ਮਾਨ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੀਤੇ ਹੋਏ ਵਾਅਦੇ ਤਾਂ ਪੂਰੇ ਕਰ ਨਹੀਂ ਰਹੀ ਸਗੋਂ ਉਲਟਾ ਹੱਕ ਮੰਗਦੇ ਲੋਕਾਂ ‘ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਡੀ. ਏ. ਦੀਆਂ 18 ਫੀਸਦੀ ਬਕਾਇਆ ਛੇ ਕਿਸ਼ਤਾਂ ਨਹੀਂ ਦੇ ਰਹੀ ਹੈ, ਜਦਕਿ ਡੀ. ਏ. ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੁਰੱਖਿਆ ਨਾ ਲੈਣ, ਨਸ਼ਿਆਂ ਨੂੰ ਜੜੋਂ ਪੁੱਟਣ, ਬਰਗਾੜੀ ਮਸਲੇ ਦਾ ਹੱਲ, ਲੋਕਪਾਲ ਬਣਾਉਣ, ਰੇਤ ਅਤੇ ਬਜਟ ‘ਚੋਂ 54000 ਕਰੋੜ ਦੀ ਆਮਦਨ ਕੱਢਣੀ, ਕਰਜ਼ੇ ਦੀ ਪੰਡ ਨੂੰ ਹੌਲਾ ਕਰਨਾ, ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਦੇ ਮਸਲੇ ਬਿਨਾਂ ਰੈਲੀਆਂ ਤੋਂ ਹੱਲ ਕਰਨੇ ਆਦਿ ਵਾਅਦੇ ਕੀਤੇ ਸਨ ਜੋ ਕਿ ਅਜੇ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਪੈਨਸ਼ਨ ਧਾਰਕਾਂ ਦੀ ਪੈਨਸ਼ਨ 2.59 ਗੁਣਾਂਕ ਨਾਲ ਸੋਧੀ ਜਾਵੇ, 18 ਫੀਸਦੀ ਡੀ. ਏ. ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗਾਂ ਦੀ ਪੂਰਤੀ ਲਈ ਸਾਂਝੇ ਮੰਚ ਵਲੋਂ ਚੰਡੀਗੜ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ‘ਚ 7 ਅਗਸਤ ਨੂੰ ਵੱਧ ਚੜ੍ਹ ਕੇ ਹਿੱਸਾ ਲਵੇਗੀ। ਇਸ ਮੌਕੇ ਮੀਟਿੰਗ ‘ਚ ਖ਼ਜ਼ਾਨਚੀ ਲਾਲ, ਬਲਦੇਵ ਸਿੰਘ ਪਵਾਰ, ਜਗਦੀਸ਼ ਚੰਦਰ, ਰਾਜ ਪਾਲ, ਮੇਜਰ ਸਿੰਘ, ਮਲੂਕ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਜਸਬੀਰ ਸਿੰਘ, ਹਰਭਜਨ ਸਿੰਘ ਗਿੱਲ, ਮਨਜੀਤ ਸਿੰਘ, ਅਮਰਜੀਤ ਵੇਰਕਾ, ਬਾਬਾ ਜਰਨੈਲ ਸਿੰਘ, ਲਖਵਿੰਦਰ ਸਿੰਘ ਸ਼ਾਹ, ਮੇਲਾ ਰਾਮ, ਅਵਤਾਰ ਵੇਰਕਾ, ਰਮਿੰਦਰ ਕੁਮਾਰ, ਬਲਦੇਵ ਸਿੰਘ ਖਹਿਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਦੇ ਪ੍ਰਿੰ: ਮਨਿੰਦਰਪਾਲ ਕੌਰ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਅਗਲੀ ਖ਼ਬਰ ਰੋਟਰੀ ਆਸਥਾ ਨੇ ਦੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੀ ਕਰਵਾਈ ਸਰਜਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।