02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਦੇ ਖਾਤਿਆਂ ’ਚ ਪਹੁੰਚੀ ਰਾਸ਼ੀ

ਬਿਆਸ, 1 ਅਗਸਤ (ਨਰਿੰਦਰ ਸਿੰਘ)-ਬਿਆਸ ਵਿਖੇ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਰਾਸ਼ੀ ਹੋਈ ਜਾਰੀ । ਜਨਰਲ ਮਹਿਲਾਵਾਂ ਨੂੰ 3000 ਰੁਪਏ ਅਤੇ ਐੱਸ.

ਅਜੀਤ ਡੈਸਕ 02-08-2026
ਬਿਆਸ, 1 ਅਗਸਤ (ਨਰਿੰਦਰ ਸਿੰਘ)-ਬਿਆਸ ਵਿਖੇ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਰਾਸ਼ੀ ਹੋਈ ਜਾਰੀ । ਜਨਰਲ ਮਹਿਲਾਵਾਂ ਨੂੰ 3000 ਰੁਪਏ ਅਤੇ ਐੱਸ. ਸੀ. ਵਰਗ ਮਹਿਲਾਵਾਂ ਨੂੰ 4500 ਰੁਪਏ ਨਾਲ ਕੀਤਾ ਗਿਆ ਸਨਮਾਨਿਤ, ਜੋ ਕਿ ਇਹ ਰਾਸ਼ੀ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ਹੈ। ਇਹ ਰਾਸ਼ੀ ਬੈਂਕ ਖਾਤਿਆਂ ‘ਚ ਜਾਰੀ ਹੁੰਦਿਆਂ ਹੀ ਮਾਵਾਂ ਧੀਆਂ ਵਲੋਂ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਫੋਨਾਂ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੇਖਿਆ ਗਿਆ। ਮਹਿਲਾਵਾਂ ਖਿੜ੍ਹੇ ਹੋਏ ਚਿਹਰੇ ਨਾਲ ਖੁਸ਼ ਨਜ਼ਰ ਆਈਆਂ। ਕੁਝ ਮਹਿਲਾਵਾਂ ਇਸ ਸਨਮਾਨਿਤ ਰਾਸ਼ੀ ਨੂੰ ਰੱਖੜੀ ਦੇ ਤਿਉਹਾਰ ’ਤੇ ਲਗਾਉਣ ਬਾਰੇ ਸੋਚ ਰਹੀਆਂ ਹਨ । ਉੱਥੇ ਹੀ ਕਈ ਮਹਿਲਾਵਾਂ ਨੂੰ ਇਸ ਰਾਸ਼ੀ ਦੀ ਬਹੁਤ ਜ਼ਿਆਦਾ ਘਰੇਲੂ ਲੋੜਾਂ ਲਈ ਵਰਤੇ ਜਾਣ ਬਾਰੇ ਵੀ ਸੁਣਿਆ ਗਿਆ। ਮੁੱਖ ਮੰਤਰੀ ਮਾਨ ਦਾ ਧੰਨਵਾਦ ਕਰਦਿਆਂ ਹੋਇਆਂ ਮਹਿਲਾਵਾਂ ਦੀ ਅਵਾਜ਼ ਹੈ ਕਿ, ‘’ਫੋਨਾਂ ‘ਤੇ ਟੂੰ ਟੂੰ’’ ਜਾਰੀ ਰੱਖਿਉ ਮਾਨ ਸਾਹਿਬ ਇਸੇ ਤਰ੍ਹਾਂ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਵੇਗੀ-ਚਾਟੀਵਿੰਡ ਅਗਲੀ ਖ਼ਬਰ ਬਟਾਲਾ ਸਮੂਹਿਕ ਜਬਰ ਜਨਾਹ ਦੀ ਪੀੜਤਾ ਅੰਮ੍ਰਿਤਸਰ ’ਚ ਹੋਈ ਮੀਡੀਆ ਦੇ ਰੂ ਬ ਰੂ * ਪੁਲਿਸ ’ਤੇ ਲਾਏ ਪਰਚਾ ਰੱਦ ਕਰਨ ਦੇ ਦੋਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।