17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਜੀਠਾ ਵਿਖੇ ਇਲੈਕਟ੍ਰੀਕਲ ਦੀ ਦੁਕਾਨ ’ਚ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ

ਅਜੀਤ ਡੈਸਕ 29-07-2026

ਮਜੀਠਾ, 28 ਜੁਲਾਈ (ਮਨਿੰਦਰ ਸਿੰਘ ਸੋਖੀ)- ਮਜੀਠਾ ਵਿਖੇ ਬੁਰਜ ਇਲੈਕਟ੍ਰੀਕਲਜ਼ ਦੀ ਦੁਕਾਨ ’ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬਿਜਲੀ ਦਾ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ । ਦੁਕਾਨ ਮਾਲਕ ਰਸ਼ਪਾਲ ਸਿੰਘ ਬੁਰਜ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਜੀਠਾ ਸੋਹੀਆਂ ਕਲਾਂ ਸੜਕ ‘ਤੇ ਰੇਲਵੇ ਸਟੇਸ਼ਨ ਅਤੇ ਸ. ਸ. ਸ. ਸਕੂਲ ਦੇ ਨਜ਼ਦੀਕ ਉਸ ਦੀ ਬਿਜਲੀ ਦੀਆਂ ਮੋਟਰਾਂ, ਪਾਣੀ ਦੀਆਂ ਸਬ ਮਰਸੀਬਲ ਅਤੇ ਵੱਡੀਆਂ ਮੋਟਰਾਂ ਜੈਨਰੇਟਰ ਅਤੇ ਹੋਰ ਬਿਜਲੀ ਦੇ ਉਪਕਰਣ ਮੁਰੰਮਤ ਕਰਨ ਦੀ ਦੁਕਾਨ ਹੈ। ਅੱਜ ਰਾਤ ਕਰੀਬ 2 ਵਜੇ ਉਸ ਦੀ ਦੁਕਾਨ ਦਾ ਬਾਹਰਲਾ ਸ਼ਟਰ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਕਟਰ ਦੀ ਮਦਦ ਨਾਲ ਕੱਟ ਕੇ ਉਸ ਦੇ ਅੰਦਰ ਵੜ੍ਹ ਕੇ ਅੰਦਰੋਂ ਤਾਂਬੇ ਦੀ ਤਾਰ ਜਿਹੜੀ ਉਸ ਨੇ ਮੋਟਰਾਂ ਰਿਵਾਇੰਡ ਕਰਨ ਵਾਸਤੇ ਰੱਖੀ ਸੀ, ਜਿਹੜੀ ਕਿ ਕਾਫੀ ਮਾਤਰਾ ਵਿਚ ਸੀ ਅਤੇ ਕੁਝ ਹੋਰ ਬਿਜਲੀ ਦਾ ਸਾਮਾਨ ਚੋਰੀ ਕਰ ਲਿਆ ਗਿਆ। ਸਵੇਰੇ ਜਦ ਉਸ ਨੇ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ਦਾ ਸ਼ਟਰ ਕਟਰ ਨਾਲ ਕੱਟਿਆ ਸੀ ਅਤੇ ਅੰਦਰ ਪਿਆ ਸਾਮਾਨ ਗਾਇਬ ਸੀ। ਚੋਰੀ ਕਰਨ ਆਏ ਅਣਪਛਾਤੇ ਵਿਅਕਤੀ ਦੀ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਤਸਵੀਰ ਆ ਗਈ ਹੈ ਜਿਹੜੀ ਦੁਕਾਨਦਾਰ ਵਲੋਂ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਹੈ। ਉਸ ਨੇ ਤੁਰੰਤ ਥਾਣਾ ਮਜੀਠਾ ਵਿਖੇ ਚੋਰੀ ਦੀ ਵਾਰਦਾਤ ਦੀ ਇਤਲਾਹ ਦਿੱਤੀ ਅਤੇ ਥਾਣਾ ਮਜੀਠਾ ਤੋਂ ਡਿਊਟੀ ਅਫਸਰ ਏ.ਐੱਸ.ਆਈ. ਕੁਲਦੀਪ ਸਿੰਘ ਸਾਥੀਆਂ ਨਾਲ ਮੌਕੇ ‘ਤੇ ਆਏ ਅਤੇ ਸਾਰੇ ਮਾਮਲੇ ਬਾਰੇ ਜਾਣਕਾਰੀ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਹੈ । ਦੁਕਾਨਦਾਰ ਦੇ ਦੱਸਣ ਅਨੁਸਾਰ ਉਸ ਦਾ ਕਰੀਬ 2 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ । ਪਹਿਲਾਂ ਵੀ ਉਸ ਦੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰੀ ਹੋ ਚੁੱਕੀ ਹੈ।

ਪਿਛਲੀ ਖ਼ਬਰ ਗੁਜਰਾਤ ਐਨਰਜੀ ਲਿਮਿਟੇਡ (ਜੀ.ਈ.ਐਲ.) ਨੇ ਅੰਮ੍ਰਿਤਸਰ ’ਚ ਵਾਹਨਾਂ ਲਈ ਸੀ.ਐਨ.ਜੀ. ਕਾਨਫਰੰਸ ਦਾ ਕੀਤਾ ਆਯੋਜਨ ਅਗਲੀ ਖ਼ਬਰ ਵਿਦੇਸ਼ੋਂ ਆਈ ਪਤਨੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਰਫੂਚੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।