09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅੰਮ੍ਰਿਤਸਰ ਚਾਈਲਡ ਡਿਵੈਲਪਮੈਂਟ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ

ਅਜੀਤ ਡੈਸਕ 25-07-2026
ਅੰਮ੍ਰਿਤਸਰ, 24 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਪ ਅ ਚਾਈਲਡ ਆਫ਼ ਇੰਡੀਆ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਡਿਵੈਲਪਮੈਂਟ ਨੇ 5 ਵੱਖ-ਵੱਖ ਇਲਾਕਿਆਂ ‘ਚ ਮੁਫ਼ਤ ਜਨਰਲ ਹੈਲਥ ਚੈੱਕ-ਅੱਪ ਕੈਂਪ ਲਗਾਏ ਗਏ। ਇਹ ਕੈਂਪ ਮਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ ਦੇ ਤਕਨੀਕੀ ਸਹਿਯੋਗ ਨਾਲ ਪ੍ਰੀਤ ਨਗਰ, ਹਾਊਸਿੰਗ ਬੋਰਡ ਕਾਲੋਨੀ ਅਤੇ ਸੰਜੇ ਗਾਂਧੀ ਕਾਲੋਨੀ, ਫੈਜ਼ਪੁਰਾ, ਕਿਰਪਾਲ ਕਾਲੋਨੀ ਅਤੇ ਮਲਕਪੁਰ ਵਿਖੇ ਲਗਾਏ ਗਏ। ਇਸ ਕੈਂਪ ਦੌਰਾਨ ਬੱਚਿਆਂ ਅਤੇ ਔਰਤਾਂ ‘ਤੇ ਵਿਸ਼ੇਸ਼ ਧਿਆਨ ਨਾਲ ਮੁਫ਼ਤ ਸਿਹਤ ਜਾਂਚ, ਸ਼ੂਗਰ, ਐੱਚ. ਬੀ. ਅਤੇ ਈ. ਸੀ. ਜੀ. ਦੇ ਮੁਫ਼ਤ ਟੈਸਟ, ਡਾਕਟਰ ਦੀ ਸਲਾਹ ਤੋਂ ਬਾਅਦ 5 ਦਿਨਾਂ ਦੀਆਂ ਮੁਫ਼ਤ ਦਵਾਈਆਂ, ਪੋਸ਼ਣ, ਸਫਾਈ ਅਤੇ ਬਚਾਅ ਬਾਰੇ ਸਿਹਤ ਜਾਗਰੂਕਤਾ ਸੰਬੰਧੀ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਪਵਨ ਮਸੀਹ ਨੇ ਕਿਹਾ ਕਿ ਅੰਮ੍ਰਿਤਸਰ ਚਾਈਲਡ ਡਿਵੈਲਪਮੈਂਟ ਲੋਕਾਂ ਦੀ ਸੇਵਾ ਲਈ ਸਮਰਪਿਤ ਹੈ ਅਤੇ ਹਮੇਸ਼ਾ ਰਹੇਗਾ।
ਪਿਛਲੀ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਰਾਵੀ ਦਰਿਆ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਘੋ... ਅਗਲੀ ਖ਼ਬਰ ਕਮਲ ਕਿਸ਼ੋਰ ਯਾਦਵ ਵਲੋਂ ਜ਼ਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਤੇ ਪੀ. ਐੱਮ. ਸ੍ਰੀ ਸਕੂਲਾਂ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।