10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਮਗਰੋਂ ‘ਆਪ’ ਸਰਕਾਰ ਨੇ ਵੀ ਨਹੀਂ ਲਈ ਦਬੁਰਜੀ ਦੀ ਸਾਰ

ਅਜੀਤ ਡੈਸਕ 25-07-2026
ਮਾਨਾਂਵਾਲਾ, 24 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ‘ਤੇ ਸਥਿਤ ਕਸਬਾ ਦਬੁਰਜੀ, ਜੋ ਨਗਰ ਨਿਗਮ, ਅੰਮ੍ਰਿਤਸਰ ਦੀ ਹਦੂਦ ਵਿਚ ਆਉਣ ਦੇ ਨਾਲ ਵਿਧਾਨ ਸਭਾ ਹਲਕਾ ਦੱਖਣੀ, ਵਿਧਾਨ ਸਭਾ ਹਲਕਾ ਪੂਰਬੀ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਅਧੀਨ ਆਉਂਦਾ ਹੈ, ਦੇ ਵਸਨੀਕਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਸਾਰ ਨਾ ਲਏ ਜਾਣ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਨਗਰ ਨਿਗਮ ਅੰਮ੍ਰਿਤਸਰ ਦਾ ਮੁਕੰਮਲ ਬਾਈਕਾਟ ਕਰਨ ਫ਼ੈਸਲਾ ਕੀਤਾ ਅਤੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਵਰਕਰਾਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੋਬੁਰਜੀ ਵਿਖੇ ਧਰਨਾ ਲਾਇਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਦਬੁਰਜੀ ਦੇ ਲੋਕ ਵੀ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹਾਂ ਪਰ ਕਿਸੇ ਵੀ ਨੁੰਮਾਇਦੇ ਜਾਂ ਕਾਰਪੋਰੇਸ਼ਨ ਨੇ ਸਾਨੂੰ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਨਹੀਂ ਮੰਨਿਆਂ ਤੇ ਨਾ ਹੀ ਦੋਬੁਰਜੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਚਾਰਾਜੋਈ ਕੀਤੀ ਅਤੇ ਅਸੀਂ ਲੋਕ ਗਲੀਆਂ-ਨਾਲੀਆਂ ਦੇ ਜੰਜਾਲ ਵਿਚ ਫਸ ਕੇ ਰਹਿ ਗਏ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਵਲੋਂ ਦਬੁਰਜੀ ਵਿਚ ਸੀਵਰੇਜ ਨਾ ਪਾਏ ਜਾਣ ਕਰਕੇ ਸਾਰਾ ਪਿੰਡ ਗੰਦੇ ਪਾਣੀ ਲਪੇਟ ਵਿਚ ਆਇਆ ਹੋਇਆ ਹੈ, ਜਿਸ ਨਾਲ ਬੀਮਾਰੀਆਂ ਫ਼ੈਲਣ ਦਾ ਖਤਰਾ ਬਣਿਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਦਬੁਰਜੀ ਦੇ ਵਿਕਾਸ ਕਾਰਜ ਜਲਦ ਸ਼ੁਰੂ ਨਾ ਹੋਏ ਤਾਂ ਆਉਣ ਵਾਲੇ ਸਮੇਂ ਰੋਡ ਜਾਮ ਕੀਤਾ ਜਾਵੇਗਾ। ਇਸ ਮੌਕੇ ਜੀ. ਟੀ. ਰੋਡ ‘ਤੇ ਦੋਬੁਰਜੀ ਦੇ ਵਸਨੀਕਾਂ ਨੇ ਜਿਥੇ ਕਾਲੀਆਂ ਪੱਗਾ, ਕਾਲੀਆਂ ਟੀ-ਸ਼ਰਟਾਂ, ਕਾਲੀਆਂ ਚੁੰਨੀਆਂ ਲੈ ਕੇ ਰੋਸ ਪ੍ਰਗਟਾਇਆ ਉਥੇ ਕਾਲੀਆਂ ਝੰਡੀਆਂ ਤੇ ਕਾਲੇ ਪੋਸਟਰ ਲਾ ਕੇ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਤੇ ਇਸ ਤੋਂ ਇਲਾਵਾ ਕੁਝ ਪੋਸਟਰਾਂ ‘ਤੇ ‘ਕਾਰਪੋਰੇਸ਼ਨ ਅੰਮ੍ਰਿਸਤਰ ਦੀ ਹੱਦ ਖਤਮ ਹੁੰਦੀ ਹੈ, ਕ੍ਰਿਪਾ ਕਰਕੇ ਕਾਰਪੋਰੇਸ਼ਨ ਪਿੰਡ ਦਬੁਰਜੀ ਦੀ ਹੱਦ ਵਿਚ ਨਾ ਆਵੇ’ ‘ਪਿੰਡ ਦਬੁਰਜੀ ਇਕ ਹੈ ਕ੍ਰਿਪਾ ਕਰਕੇ ਆਪਣੀਆਂ ਵੋਟਾਂ ਲੈਣ ਲਈ ਪਿੰਡ ਨੂੰ ਨਾ ਤੋੜੋ’, ‘ਕ੍ਰਿਪਾ ਕਰਕੇ ਵੋਟ ਮੰਗਣ ਤੋਂ ਪਹਿਲਾਂ ਆਪਣੇ ਦੁਆਰਾ ਕੀਤੇ ਗਏ ਵਿਕਾਸ ਕਾਰਜ ਗਿਣਾਓ’, ‘ਵਾਰਡ ਨੰਬਰ: 35 ਦੇ ਨਿਵਾਸੀਆਂ ਦਾ ਵਿਕਾਸ ਲਈ ਪਹਿਲਾ ਕਦਮ ਕਾਲੇ ਝੰਡੇ ਤੇ ਰੋਸ, ਵਿਕਾਸ ਨਾ ਹੋਣ ‘ਤੇ ਦੂਜਾ ਕਦਮ ਧਰਨਾ ਦੇ ਰੋਡ ਜਾਮ’, ‘ਰਾਜਨੀਤਿਕ ਪਾਰਟੀਆਂ ਦਾ ਸਤਿਕਾਰ ਕਾਲੀਆਂ ਝੰਡੀਆ ਦੇ ਨਾਲ’ ਆਦਿ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਲਖਵਿੰਦਰ ਸਿੰਘ ਸੋਨੀ, ਦਵਿੰਦਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਹਰਬੰਸ ਸਿੰਘ, ਸੁਖਪਾਲ ਸਿੰਘ, ਕੇਵਲ ਸਿੰਘ ਖਾਲਸਾ, ਸੁਖਚੈਨ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ ਬੱਬੂ, ਵਿਕਰਮਜੀਤ ਸਿੰਘ, ਟਿੱਕਾ, ਮੋਨੂੰ, ਸ਼ਮਸ਼ੇਰ ਸਿੰਘ ਸ਼ੇਰਾ, ਬਲਵਿੰਦਰ ਸਿੰਘ ਬਿੰਦਾ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਬੀਬੀ ਬਲਵਿੰਦਰ ਕੌਰ, ਗੁਰਮੀਤ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਪ੍ਰੀਤਮ ਕੌਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਪਿੰਗਲਵਾੜਾ ਦੇ ਮਾਨਾਂਵਾਲਾ ਕੈਂਪਸ ਦੇ ਬਾਹਰ 1400 ਫੁੱਟ ਲੰਬੀ ਹਰਿਆਵਲ ਪੱਟੀ ਬਣਾਈ ਤੇ 300 ਬੂਟੇ ਲਾਏ ਅਗਲੀ ਖ਼ਬਰ ਕਤਲ ਕਰਨ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ 2 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।