15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਰਾਜਾਸਾਂਸੀ ਦੇ ਸਰਕਲ ਪ੍ਰਧਾਨਾਂ ਦੀ ਹਲਕਾ ਪੱਧਰੀ ਇਕੱਤਰਤਾ

ਅਜੀਤ ਡੈਸਕ 18-07-2026
ਹਰਸਾ ਛੀਨਾ, 17 ਜੁਲਾਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਇਤਿਹਾਸਕ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਭਾਗ ਸਿੰਘ ਜੀ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਰਾਜਾਸਾਂਸੀ ਦੇ ਸਰਕਲ ਪ੍ਰਧਾਨਾਂ ਦੀ ਵਿਸ਼ੇਸ਼ ਇਕੱਤਰਤਾ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹੋਈ, ਜਿਸ ’ਚ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਤੇ ਸ. ਜਸਕਰਨ ਸਿੰਘ ਰਿਆੜ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਪਾਰਟੀ ਆਗੂਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਮਿਆਦੀਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਜਿਥੇ ਪੰਜਾਬ ਨੂੰ ਆਰਥਿਕ ਪੱਖੋਂ ਕੰਗਾਲ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਉਥੇ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਾ ਕੇ ਕੱਖੋਂ ਹੌਲੇ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਕਿਹਾ ਕਿ ਪੰਜਾਬ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੀ ਅੱਖਾਂ ਦੇ ਵਿਚ ਰੜਕਦਾ ਰਿਹਾ, ਜਿਸ ਕਾਰਨ ਸਮੁੱਚੀਆਂ ਸਿਆਸੀ ਪਾਰਟੀਆਂ ਨੇ ਆਪਣੀ ਸੱਤਾ ਦੀ ਭੁੱਖ ਨੂੰ ਵਧਾਉਂਦਿਆਂ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਵਿਸਾਰਦੇ ਹੋਏ ਠੰਢੇ ਬਸਤੇ ਵਿਚ ਪਾ ਦਿੱਤਾ। ਇਕੱਤਰਤਾ ਦੌਰਾਨ ਸਮੂਹ ਆਗੂਆਂ ਨੇ ਇਕਸੁਰ ਹੁੰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਮੇਤ ਸਮੂਹ ਸਿੱਖ ਬੰਧਕ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ, ਨਸ਼ੇ ਦੇ ਵਪਾਰੀਆਂ ਨੂੰ ਸਲਾਖਾਂ ਪਿੱਛੇ ਕਰਨ ਸਮੇਤ ਹੋਰਨਾਂ ਪੰਜਾਬ ਨਾਲ ਸਬੰਧਿਤ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਛੀਨਾ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਬਾਬਾ ਰੇਸ਼ਮ ਸਿੰਘ ਵਿਚਲਾ ਕਿਲ੍ਹਾ, ਗੁਰਮੁਖ ਸਿੰਘ ਬੱਗਾ ਕਲਾਂ, ਗੁਰਪ੍ਰੀਤ ਸਿੰਘ ਸ਼ਾਹਪੁਰ, ਚਰਨਜੀਤ ਸਿੰਘ ਜਸਤਰਵਾਲ, ਸੁਖਦੇਵ ਸਿੰਘ ਲੋਧੀ ਗੁੱਜਰ, ਗੁਰਸਾਹਿਬ ਸਿੰਘ ਮੁਗਲਾਨੀ ਕੋਟ, ਜਤਿੰਦਰ ਸਿੰਘ ਬੋਪਾਰਾਏ, ਗੁਰਨਾਮ ਸਿੰਘ ਬੂਆਨੰਗਲੀ, ਕੁਲਸ਼ੇਰ ਸਿੰਘ ਕੋਹਾਲਾ, ਰਾਜਪਾਲ ਸਿੰਘ ਅਵਾਨ ਵਸਾਉ, ਮੁਖਤਾਰ ਸਿੰਘ ਜਸਰਾਉਰ, ਚੰਦਬੀਰ ਸਿੰਘ ਮੁਹਾਰ, ਗੁਰਦੀਪ ਸਿੰਘ ਰਾਏਪੁਰ, ਸਰਬਜੀਤ ਸਿੰਘ ਉਮਰਪੁਰਾ, ਸੁਖਰਾਜ ਸਿੰਘ ਚੋਗਾਵਾਂ, ਰਣਯੋਧ ਸਿੰਘ ਭਿੰਡੀਆਂ, ਮੇਜਰ ਸਿੰਘ ਕੋਟਲੀ ਦਸੰਧੀ (ਸਾਰੇ ਸਰਕਲ ਪ੍ਰਧਾਨ) ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮੂੰਹ ’ਚ ਅਲਸਰ ਹੋਣ ’ਤੇ ਸਮੇਂ ਸਿਰ ਚੈੱਕਅੱਪ ਜ਼ਰੂਰੀ-ਡਾ. ਰੰਧਾਵਾ ਅਗਲੀ ਖ਼ਬਰ ਸੜਕਾਂ ’ਤੇ ਬੇਖੌਫ ਦੌੜ ਰਹੇ ਜੁਗਾੜੂ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।