17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਡੀ. ਏ. ਵੀ. ਪਬਲਿਕ ਸਕੂਲ ਵਿਖੇ ‘ਕਲਾਸ-ਰੂਮ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ’ ਵਿਸ਼ੇ ’ਤੇ ਪ੍ਰੋਗਰਾਮ

ਅਜੀਤ ਡੈਸਕ 05-07-2026
ਅੰਮ੍ਰਿਤਸਰ, 4 ਜੁਲਾਈ (ਸੁਰਿੰਦਰ ਕੋਛੜ)-ਸਥਾਨਕ ਡੀ. ਏ. ਵੀ. ਪਬਲਿਕ ਸਕੂਲ, ਲਾਰੈਂਸ ਰੋਡ ਵਿਖੇ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਡਾ: ਪੂਨਮ ਸੂਰੀ, ਕਮੇਟੀ ਦੇ ਡਾਇਰੈਕਟਰ (ਪਬਲਿਕ ਸਕੂਲਜ਼) ਵੀ. ਕੇ. ਚੋਪੜਾ ਦੀ ਅਗਵਾਈ ਅਤੇ ਸਕੂਲ ਦੀ ਪ੍ਰਿੰਸੀਪਲ ਡਾ: ਪੱਲਵੀ ਸੇਠੀ ਦੀ ਨਿਗਰਾਨੀ ਹੇਠ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ਦੋ ਮਹੱਤਵਪੂਰਨ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪਹਿਲਾ ਪ੍ਰੋਗਰਾਮ ਸੀ. ਬੀ. ਐੱਸ. ਈ. ਦਾ ਇਕ ਰੋਜ਼ਾ ‘ਕਲਾਸ-ਰੂਮ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ’ ਵਿਸ਼ੇ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸੀ। ਇਸ ਵਰਕਸ਼ਾਪ ਦੀ ਅਗਵਾਈ ਕੰਪਿਊਟਰ ਵਿਭਾਗ ਦੇ ਮੁਖੀ ਸੁਮਿਤ ਭਾਰਦਵਾਜ (ਸਪ੍ਰਿੰਗ ਡੇਲ ਸੀਨੀਅਰ ਸਕੂਲ) ਅਤੇ ਡਾ: ਨਵਲਪ੍ਰੀਤ ਸਿੰਘ, ਪੀ. ਜੀ. ਟੀ. ਮਾਸ ਮੀਡੀਆ (ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ) ਵਲੋਂ ਕੀਤੀ ਗਈ। ਉਨ੍ਹਾਂ ਨੇ ਸੈਸ਼ਨਾਂ ਰਾਹੀਂ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ‘ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਬਦਲਾਅਕਾਰੀ ਭੂਮਿਕਾ ਨਾਲ ਜਾਣੂ ਕਰਵਾਇਆ। ਦੂਜੇ ਸੈਸ਼ਨ ‘ਚ ‘ਭਵਿੱਖ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਲਈ ਪ੍ਰੇਰਨਾ-ਆਯੁਰਵੇਦ ਰਾਹੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਅਤੇ ਨਿੱਜੀ ਤੇ ਪੇਸ਼ੇਵਰ ਜੀਵਨ ਵਿਚ ਸੰਤੁਲਨ’ ਵਿਸ਼ੇ ‘ਤੇ ਅਧਿਆਪਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਅਗਵਾਈ ਆਯੁਰਵੈਦਿਕ ਚਿਕਿਤਸਿਕ ਡਾ: ਨਵਦੀਪ ਸ਼ਰਮਾ ਨੇ ਕੀਤੀ, ਜਦਕਿ ਨਵਨੀਸ਼ ਆਚਾਰਿਆ ਵਰਚੂਅਲ ਮਾਧਿਅਮ ਰਾਹੀਂ ਇਸ ਨਾਲ ਜੁੜੇ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ: ਪੱਲਵੀ ਸੇਠੀ ਨੇ ਦੋਵਾਂ ਪ੍ਰੋਗਰਾਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨਿਰੰਤਰ ਪੇਸ਼ੇਵਰ ਵਿਕਾਸ ਹੀ ਇਕ ਪ੍ਰਭਾਵਸ਼ਾਲੀ ਅਧਿਆਪਕ ਦੀ ਪਹਿਚਾਣ ਹੈ।
ਪਿਛਲੀ ਖ਼ਬਰ ਸੁਲਤਾਨਵਿੰਡ ਨਹਿਰ ’ਚ ਨਹਾਉਂਦੇ ਸਮੇਂ ਗੁਰਦਾਸਪੁਰ ਦਾ 21 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਸਦਮੇ ’ਚ ਅਗਲੀ ਖ਼ਬਰ ਸਮਾਜਿਕ ਸੁਰੱਖਿਆ ਯੋਜਨਾ ਦੇਸ਼ ’ਚ ਵੀ ਕੀਤੀ ਜਾਵੇ ਲਾਗੂ-ਵਪਾਰੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।