29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ

ਅਜੀਤ ਡੈਸਕ 03-07-2026

ਅੰਮ੍ਰਿਤਸਰ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਤਿਲਕ ਰਾਜ ਵਾਲੀਆ ਦੇ 77ਵੇਂ ਜਨਮ ਦਿਵਸ ਮੌਕੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ‘ਚ ਵੱਖ-ਵੱਖ ਵਿਭਾਗਾਂ ਦੇ ਮਾਹਰ ਡਾਕਟਰਾਂ ਨੇ ਕਰੀਬ 450 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ। ਆਸ਼ਰਮ ਵਲੋਂ ਰਾਸ਼ਨ ਸੇਵਾ ਯੱਗ ਵੀ ਕਰਵਾਇਆ ਗਿਆ, ਜਿਸ ‘ਚ 101 ਲੋੜਵੰਦ ਔਰਤਾਂ ਨੂੰ ਸੁੱਕਾ ਰਾਸ਼ਨ ਵੰਡਿਆ। ਪ੍ਰੋਗਰਾਮ ‘ਚ ਵਿਧਾਇਕ ਡਾ. ਕੁੰਵਰ ਵਿਜੇ ਸਿੰਘ ਨੇ ਆਪਣੀਆਂ ਧੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਤਿਲਕ ਰਾਜ ਵਾਲੀਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕੈਂਪ ‘ਚ ਡਾ. ਰਵੀਜੀਤ ਸਿੰਘ, ਡਾ. ਕਬੀਰ ਸਿੰਘ, ਡਾ. ਮਨਨ ਆਨੰਦ, ਡਾ. ਰਾਜਕੁਮਾਰ ਪਾਹਵਾ, ਡਾ. ਪਾਕਲ ਸੇਠ, ਡਾ. ਸ਼ੇਫਾਲੀ, ਡਾ. ਧਰਮਪਾਲ ਸ਼ਰਮਾ ਅਤੇ ਡਾ. ਸੁਰੇਂਦਰ ਸਿੰਘ ਵਲੋਂ ਮੁਫ਼ਤ ਮੈਡੀਕਲ ਜਾਂਚ ਸੇਵਾ ‘ਚ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਮੌਕੇ ਵਿਮਲ ਗੁਪਤਾ, ਸੰਜੀਵ ਧਵਨ, ਸ਼ਿਆਮ ਸੁੰਦਰ ਅਰੋੜਾ, ਅਸ਼ਵਨੀ ਵਾਲੀ, ਦੀਨਾਨਾਥ ਦੇਵਗਨ, ਰਾਜੀਵ ਸ਼ਰਮਾ, ਮਹੇਸ਼ ਗਰੋਵਰ, ਦਿਨੇਸ਼ ਗੁਪਤਾ (ਸੋਨੀ), ਰਮਿਤ ਬਖਸ਼ੀ, ਕੇ.ਐਲ ਸਹਿਗਲ, ਵਿਨੀਤ ਸ਼ਰਮਾ, ਸੁਸ਼ੀਲ ਸ਼ਰਮਾ, ਰਾਜੀਵ ਸੂਦ, ਨਰੇਸ਼ ਸ਼ਰਮਾ, ਸੁਨੀਲ ਸ਼ਰਮਾ, ਜੈਕਸਨ ਵਰਮਾ ਸਮੇਤ ਹਸਪਤਾਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।

ਪਿਛਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਠੇਕਿਆਂ ਦੇ ਕਰਿੰਦਿਆਂ ਵਲੋਂ ਸ਼ਰਾਬ ਦੀ ਵਿਕਰੀ ’ਤੇ ਗਾਹਕਾਂ ਤੋਂ ਕੀਤੀ ਜਾ ਰਹੀ ਵੱਧ ਵਸੂਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।