15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਖ਼ਾਲਸਾ ਕਾਲਜ ਵਿਖੇ ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਬੀ.ਐੱਸ.ਸੀ. ਐਗਰੀਕਲਚਰ ਸਮੈਸਟਰ ਪਹਿਲਾ ਲਈ ਦਾਖ਼ਲਾ ਟੈਸਟ ਮੁਕੰਮਲ ਹੋ ਗਿਆ ਹੈ। ਇਸ ਟੈਸਟ ‘ਚ 240 ਸੀਟਾਂ ‘ਤੇ ਦਾਖਲੇ ਲਈ ਕਰੀਬ 750 ਵਿਦਿਆਰਥੀਆਂ ਨੇ ਬਿਨੈ ਪੱਤਰ ਦਾਖਲ ਕੀਤੇ ਸਨ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦੀ ਐਗਰੀਕਲਚਰ ਦੀ ਡਿਗਰੀ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਵਿਰਾਸਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਐਗਰੀਕਲਚਰ ਵਿਸ਼ੇ ‘ਚ ਬੀ. ਐੱਸਸੀ ਦੀ ਡਿਗਰੀ ਲਈ 1931 ‘ਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਮਾਨਤਾ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ 1971 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਹੋ ਗਈ। ਉਨ੍ਹਾਂ ਕਿਹਾ ਕਿ ਉਕਤ ਵਿਭਾਗ ਸੰਨ 1961 ਤੋਂ ਕੁਝ ਮਾਸਟਰ ਡਿਗਰੀਆਂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਖੇਤੀਬਾੜੀ ਵਿਭਾਗ ਸਾਂਝੇ ਪੰਜਾਬ ਦਾ ਸੰਨ 1947 ਦੀ ਵੰਡ ਤੋਂ ਪਹਿਲਾਂ ਦਾ ਆਪਣੇ ਸਮਿਆਂ ਦਾ ਇਕ ਨਾਮਵਰ ਵਿਭਾਗ ਹੈ। ਇਹ ਡਿਗਰੀ ਆਈ. ਸੀ. ਏ. ਆਰ ਅਤੇ ਪੰਜਾਬ ਸਟੇਟ ਕੌਂਸਲ ਤੋਂ ਵੀ ਮਾਨਤਾ ਪ੍ਰਾਪਤ ਹੈ। ਵਿਭਾਗ ਮੁਖੀ ਡਾ. ਗੁਰਬਖ਼ਸ ਸਿੰਘ ਅਤੇ ਕੋਆਰਡੀਨੇਟਰ ਡਾ. ਤਮਿੰਦਰ ਸਿੰਘ ਨੇ ਕਿਹਾ ਕਿ ਉਕਤ ਸਮੈਸਟਰ ਲਈ ਦਾਖਲਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਦਾ ਨਤੀਜਾ ਅਤੇ ਕਾਊਂਸਲਿੰਗ ਦਾ ਸ਼ਡਿਊਲ ਕਾਲਜ ਦੀ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀ. ਐੱਸਸੀ (ਐਗਰੀਕਲਚਰ) ਦੇ ਦਾਖਲਾ ਟੈਸਟ ਸਬੰਧੀ ਕਰੀਬ 784 ਵਿਦਿਆਰਥੀਆਂ ਨੇ ਰੁਚੀ ਲੈਂਦਿਆਂ ਅਪਲਾਈ ਕੀਤਾ ਸੀ ਅਤੇ ਕਾਲਜ ਵਲੋਂ ਇਸ ਸਬੰਧੀ ਨਤੀਜਾ ਜਲਦ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮ. ਐੱਸਸੀ. ਐਗਰੀਕਲਚਰ ਦੇ ਦਾਖਲਾ ਟੈਸਟ ਸਬੰਧੀ ਮਿਤੀ ਦਾ ਵੀ ਜਲਦੀ ਐਲਾਨ ਕੀਤਾ ਜਾਵੇਗਾ।

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਵੋਟਰ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਪਾਈਥਨ ’ਤੇ ਬ੍ਰਿਜ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।