15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਦਿੱਲੀ ਹੋਟਲ ਅਤੇ ਲਖਨਊ ਕੋਚਿੰਗ ਸੈਂਟਰ ਅਗਨੀ ਕਾਂਡ ਤੋਂ ਸਬਕ ਲੈਣ ਦੀ ਲੋੜ

ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ)-ਇਕ ਮਹੀਨੇ ਦੇ ਅੰਦਰ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿਚ ਇਕ ਹੋਟਲ ਅਤੇ ਲਖਨਊ ਦੇ ਇਕ ਕੋਚਿੰਗ ਸੈਂਟਰ ‘ਚ ਭਿਆਨਕ ਅੱਗ ਲੱਗਣ ਬਹੁਤ ਵੱਡੇ ਜਾਨੀ ਨੁਕਸਾਨ ਦੀਆਂ ਘਟਨਾਵਾਂ ਵਾਪਰੀਆਂ ਹਨ। ਇਹ ਦਿਲ ਕੰਬਾਊ ਘਟਨਾਵਾਂ ਸਮਾਜ ਅਤੇ ਖਾਸ ਕਰਕੇ ਸਰਕਾਰੀ ਅਦਾਰਿਆਂ ਨੂੰ ਸਬਕ ਵੀ ਦਿੰਦੀਆਂ ਹਨ। ਚੰਦ ਸਿੱਕੇ ਬਚਾਉਣ ਦੀ ਦੌੜ ‘ਚ ਲੋਕਾਂ ਦੀਆਂ ਜਾਨਾਂ ਨਾਲ ਆਮ ਹੀ ਖਿਲਵਾੜ ਹੋ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ‘ਚ ਬਹੁਤ ਸਾਰੇ ਹੋਟਲ ਅਤੇ ਕੋਚਿੰਗ ਸੈਂਟਰ ਹਨ ਜੋ ਫਾਇਰ ਸੇਫਟੀਆਂ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰਦੇ ਅਤੇ ਕਿਸੇ ਵੀ ਕਾਇਦੇ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੇ। ਇਥੋਂ ਤੱਕ ਬਹੁਤ ਸਾਰੇ ਹੋਟਲਾਂ ਅਤੇ ਕੋਚਿੰਗ ਸੈਟਰਾਂ ਵਿਚ ‘ਚ ਨਾ ਤਾਂ ਫਾਇਰ ਸੇਫਟੀ ਯੰਤਰ ਹਨ ਅਤੇ ਨਾ ਹੀ ਅੱਗ ਲੱਗਣ ਦੀ ਹਾਲਤ ਵਿਚ ਬਚਾਅ ‘ਚ ਕਿਸੇ ਪਾਸੇ ਤੋਂ ਨਿਕਲਣ ਦਾ ਪ੍ਰਬੰਧ ਹੈ। ਇਸ ਤਰ੍ਹਾਂ ਸੈਂਕੜੇ ਜਾਨਾਂ ਨੂੰ ਰੋਜ ਦਾਅ ‘ਤੇ ਲਗਾ ਕੇ ਸ਼ਹਿਰ ‘ਚ ਹੋਟਲ ਅਤੇ ਕੋਚਿੰਗ ਸੈਂਟਰ ਚਲ ਰਹੇ ਹਨ। ਪੁਰਾਣੀ ਅਤੇ ਇਤਿਹਾਸਕ ਨਗਰੀ ਹੋਣ ਕਰਕੇ ਪੁਰਾਣੇ ਸ਼ਹਿਰ ਦੇ ਅੰਦਰੂਨ ਹਿੱਸੇ ‘ਚ ਕਈ ਗਲੀਆਂ ਅਜਿਹੀਆਂ ਹਨ ਜਿਥੇ ਇਕ ਹੀ ਵਿਅਕਤੀ ਕੇਵਲ ਪੈਦਲ ਹੀ ਲੰਘ ਸਕਦਾ ਜਿਥੇ ਹੋਟਲ ਖੁਲ੍ਹੇ ਹਨ ਅਤੇ ਇਥੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਥੇ ਫਾਇਰ ਬ੍ਰਿਗੇਡ ਦਾ ਪਹੁੰਚਣਾ ਮੁਸ਼ਕਿਲ ਹੈ।

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਪਾਈਥਨ ’ਤੇ ਬ੍ਰਿਜ ਕੋਰਸ ਕਰਵਾਇਆ ਅਗਲੀ ਖ਼ਬਰ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਪਿਆ ਮੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।