15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਗੁਰੂ ਬਾਜ਼ਾਰ ਵਿਖੇ ਸੋਨੇ ਦੇ ਕਾਰੀਗਰ ਪਾਸੋਂ ਲੁੱਟ ਖੋਹ ਦੇ ਮਾਮਲੇ ’ਚ ਨਾਬਾਲਗ ਸਮੇਤ 4 ਕਾਬੂ

ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਰੇਸ਼ਮ ਸਿੰਘ)-ਬੀਤੀ ਰਾਤ ਗੁਰੂ ਬਾਜ਼ਾਰ ਵਿਖੇ ਸੋਨੇ ਦੇ ਇਕ ਕਾਰੀਗਰ ਪਾਸੋਂ ਘਰ ਪਰਤਦੇ ਸਮੇਂ ਹੋਈ ਲੁੱਟ ਖੋਹ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਪੁਲਿਸ ਵਲੋਂ ਇਸ ਮਾਮਲੇ ‘ਚ ਇਕ ਨਾਬਾਲਗ ਲੜਕੇ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੇ ਜਿਨ੍ਹਾਂ ਪਾਸੋਂ ਖੋਹੇ ਗਈ 2 ਹਜ਼ਾਰ ਦੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ। ਇਹ ਪ੍ਰਗਟਾਵਾ ਅੱਜ ਇਥੇ ਚੌਂਕੀ ਦੁਰਗਿਆਣਾ ਮੰਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ.ਪੀ-3 ਵਿਸ਼ਾਲਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜਮਾਂ ਦੀ ਸ਼ਨਾਖਤ ਸ਼ਿਵਮ ਗੁਪਤਾ ਉਰਫ ਕਾਲੂ ਵਾਸੀ ਗਲੀ ਦੁੱਧ ਵਾਲੀ ਅੰਦਰੂਨ ਲੋਹਗੜ ਗੇਟ, ਸੌਰਵ ਉਰਫ ਸਾਹਿਲ ਵਾਸੀ ਗਲੀ ਪਰਜਾ ਅੰਦਰੂਨ ਹਾਥੀ ਗੇਟ, ਸੰਜੂ ਕੁਮਾਰ ਵਾਸੀ ਗਲੀ ਬਦਰਾਂਉ ਨੇੜੇ ਧਰਮਸ਼ਾਲਾ ਪਰਜਾਪੱਤ ਲੋਹਗੜ ਗੇਟ ਵਜੋਂ ਹੋਈ ਹੈ। ਚੌਥਾ ਮੁਲਜ਼ਮ ਨਾਬਾਲਗ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਿਖਿਲ ਕੁਮਾਰ ਸਮੰਤਾ ਵਾਸੀ ਜ਼ਿਲ੍ਹਾ ਹੁੰਗਲੀ ਪੱਛਮੀਂ ਬੰਗਾਲ ਹਾਲ ਕਿਰਾਏਦਾਰ ਅੰਦਰੂਨ ਲੋਹਗੜ੍ਹ ਗੇਟ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਲਈ ਆਪਣੀ ਐਕਟਿਵਾ ਦੀ ਸੀਟ ਨੂੰ ਸਾਫ ਕਰ ਰਿਹਾ ਸੀ ਤਾਂ ਬਾਜ਼ਾਰ ਤਰਫੋਂ 5 ਨਾਮਾਲੂਮ ਨੌਜਵਾਨ ਪੈਦਲ ਆਏ ਅਤੇ ਆਉਂਦਿਆਂ ਹੀ ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਉਸਨੂੰ ਪਿੱਛੋਂ ਗਲੇ ਤੋਂ ਫੜ੍ਹ ਲਿਆ ਅਤੇ ਬਾਕੀ ਚਾਰਾ ਨੌਜਵਾਨਾਂ ਨੇ ਜਬਰਦਸਤੀ ਪੈਂਟ ਦੀ ਦੀ ਜੇਬ ਵਿਚੋਂ ਪਰਸ ਕੱਢ ਲਿਆ ਤੇ ਧੱਕਾ ਮਾਰ ਕੇ ਸੁੱਟ ਕੇ ਚਲੇ ਗਏ। ਇਸ ਮਾਮਲੇ ’ਚ ਪੰਜਵੇਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਵਿਧਾਇਕ ਡਾ. ਅਜੈ ਗੁਪਤਾ ਵਲੋਂ ਨਿਗਮ ਤੇ ਕੰਪਨੀ ਅਧਿਕਾਰੀਆਂ ਨਾਲ ਸੈਨੀਟੇਸ਼ਨ ਸੰਬੰਧੀ ਮੀਟਿੰਗ ਅਗਲੀ ਖ਼ਬਰ ਨਿਊ ਅੰਮ੍ਰਿਤਸਰ ’ਚ ਦਿਨ-ਦਿਹਾੜੇ ਲੁੱਟ, ਸਬਜ਼ੀ ਵਿਕਰੇਤਾ ਵਿਧਵਾ ਤੇ ਉਸਦੇ ਪੁੱਤਰ ਤੋਂ ਨਕਦੀ ਲੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।