11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਕਬੂਲਪੁਰਾ ਵਿਖੇ ਹੋਈ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋਣ ਉਪਰੰਤ ਜਾਗੀ ਪੁਲਿਸ

ਅਜੀਤ ਡੈਸਕ 24-06-2026

ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ)- ਬੀਤੇ ਦਿਨ ਮਕਬੂਲਪੁਰਾ ਖੇਤਰ ‘ਚ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਇੱਟਾਂ ਰੋੜੇ ਚਲਾਏ ਜਾਣ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਉਪੰਰਤ ਪੁਲਿਸ ਜਾਗੀ ਹੈ, ਜਿਸ ਵਲੋਂ ਪਰਚਾ ਦਰਜ ਕਰਕੇ 4 ਮੁਲਜ਼ਮਾਂ ‘ਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਬੀਤੇ ਦਿਨ ਦੀ ਹੈ ਜੋ ਕਿ ਮਕਬੂਲਪੁਰਾ ਖੇਤਰ ਦੀ ਗਲੀ ਨੰਬਰ 13 ਵਿਖੇ ਵਾਪਰੀ ਸੀ। ਇਸ ਸੰਬੰਧੀ ਥਾਣਾ ਮਕਬੂਲਪੁਰਾ ਦੀ ਐੱਸ.ਐੱਚ.ਓ. ਇੰਸ: ਅਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਦਿਨੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ‘ਚ 4 ਨੌਜਵਾਨ ਇੱਟਾਂ ਰੋੜੇ ਮਾਰ ਕੇ ਹਮਲਾ ਕਰ ਰਹੇ ਹਨ। ਇਨ੍ਹਾਂ 4 ਨੌਜਵਾਨਾਂ ਕੋਲ ਦਾਤਰ ਵੀ ਸਨ। ਇਸ ਸੰਬੰਧੀ ਮਾਮਲਾ ਦਰਜ ਕਰਕੇ ਅਭੀ, ਅਜੇ ਤੇ ਰਣਬੀਰ ਨਾਮ ਦੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਪਤਾ ਲੱਗਾ ਕਿ ਪੀੜਤ ਸੁਖਵਿੰਦਰ ਕੌਰ ਦੇ ਪੁੱਤਰ ਨੂੰ ਕੁਝ ਦਿਨ ਪਹਿਲਾਂ ਨਸ਼ੇ ਦੇ ਮਾਮਲੇ ‘ਚ ਜੇਲ੍ਹ ਭੇਜਿਆ ਗਿਆ ਸੀ ਜਿਸ ਕਾਰਨ ਦੋਹਾਂ ਧਿਰਾਂ ਦੀ ਤਕਰਾਰ ਬਾਜੀ ਹੋਈ ਸੀ। ਨਸ਼ੇ ਦੀ ਤਸਕਰਾਰ ਬਾਜੀ ਕਰਕੇ 20 ਜੂਨ ਨੂੰ ਝਗੜਾ ਹੋ ਗਿਆ ਤੇ ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਜ਼ਾਰੀ ਹੈ।

ਪਿਛਲੀ ਖ਼ਬਰ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼... ਅਗਲੀ ਖ਼ਬਰ ਸ੍ਰੀ ਲਕਸ਼ਮੀ ਨਾਰਾਇਣ ਮੰਦਰ (ਸ੍ਰੀ ਦੁਰਗਿਆਣਾ ਮੰਦਰ) ਦਾ ਸਥਾਪਨਾ ਦਿਵਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।