ਅੰਮ੍ਰਿਤਸਰ, 23 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਲਕਸ਼ਮੀ ਨਰਾਇਣ ਮੰਦਰ (ਸ੍ਰੀ ਦੁਰਗਿਆਣਾ ਮੰਦਰ) ਦਾ ਸਥਾਪਨਾ ਦਿਵਸ ਅੱਜ 24 ਜੂਨ 2026 ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੰਦਰ ‘ਚ ਫੁੱਲਾਂ ਦੀ ਸਜਾਵਟ ਤੇ ਦੀਪ ਮਾਲਾ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਇਸ ਸੰਬੰਧੀ ਸ੍ਰੀ ਦੁਗਰਿਆਣਾ ਕਮੇਟੀ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸਵੇਰੇ 6 ਵਜੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਠਾਕੁਰ ਜੀ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ। ਸਵੇਰੇ 8:30 ਵਜੇ ਸ਼ਿੰਗਾਰ ਆਰਤੀ ਕੀਤੀ ਗਈ। ਸ੍ਰੀ ਹਰਿ ਨਾਮ ਸੰਕੀਰਤਨ ਸਵੇਰੇ 9 ਵਜੇ ਅਤੇ ਸ਼ਾਮ 5 ਵਜੇ ਤੋਂ ਆਰੰਭ ਹੋਵੇਗਾ। ਉਪਰੰਤ ਸ਼ਾਮ 6 ਵਜੇ ਨੌਕਾ ਵਿਹਾਰ ਤੋਂ ਬਾਅਦ 7.15 ਵਜੇ ਸੰਧਿਆ ਆਰਤੀ ਅਤੇ 7.30 ਵਜੇ ਦੀਵਿਆਂ ਨਾਲ ਮਹਾਂਆਰਤੀ ਕੀਤੀ ਜਾਵੇਗੀ। ਉਨ੍ਹਾਂ ਇਸ ਸ਼ੁੱਭ ਦਿਹਾੜੇ ‘ਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਹਾਜ਼ਰੀ ਭਰਨ ਅਤੇ ਸ੍ਰੀ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ।
ਸ੍ਰੀ ਲਕਸ਼ਮੀ ਨਾਰਾਇਣ ਮੰਦਰ (ਸ੍ਰੀ ਦੁਰਗਿਆਣਾ ਮੰਦਰ) ਦਾ ਸਥਾਪਨਾ ਦਿਵਸ ਅੱਜ
ਅਜੀਤ ਡੈਸਕ
24-06-2026