29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਾਰਡ ਨੰਬਰ-39 ’ਚ ਪਿਛਲੇ ਛੇ ਮਹੀਨਿਆਂ ਤੋਂ ਸਟਰੀਟ ਲਾਈਟਾਂ ਗੁੱਲ, ਲੋਕ ਸੁਰੱਖਿਆ ਨੂੰ ਲੈ ਕੇ ਸਹਿਮੇ

ਅਜੀਤ ਡੈਸਕ 22-06-2026

ਸੁਲਤਾਨਵਿੰਡ, 20 ਜੂਨ (ਗੁਰਨਾਮ ਸਿੰਘ ਬੁੱਟਰ)- ਨਗਰ ਨਿਗਮ ਦੀ ਅਣਗਹਿਲੀ ਕਾਰਨ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਵਾਰਡ ਨੰਬਰ 39 ਦੇ ਕਈ ਇਲਾਕੇ ਪਿਛਲੇ ਛੇ ਮਹੀਨਿਆਂ ਤੋਂ ਹਨ੍ਹੇਰੇ ਵਿਚ ਡੁੱਬੇ ਹੋਏ ਹਨ। ਮਹਿੰਦਰਾ ਕਾਲੋਨੀ, ਪੰਡੋਰਾ, ਲਿੰਕ ਜੀ.ਟੀ. ਰੋਡ, ਟੈਂਪਲ ਕਾਲੋਨੀ, ਅਕਾਸ਼ ਵਿਹਾਰ ਐਵੀਨਿਊ, ਉਜਾਗਰ ਨਗਰ, ਸੁਭਾਸ਼ ਨਗਰ ਸਮੇਤ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਲਾਕਾ ਵਾਸੀਆਂ ਅਤੇ ਹੋਰਾਂ ਰਾਹਗੀਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਨ੍ਹੇਰੇ ਦਾ ਫਾਇਦਾ ਉਠਾ ਕੇ ਸਮਾਜ ਵਿਰੋਧੀ ਅਨਸਰ ਸਰਗਰਮ ਹੋ ਗਏ ਹਨ। ਰਾਤ ਸਮੇਂ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੀਵਾਲੀ ਵਰਗਾ ਵੱਡਾ ਤਿਉਹਾਰ ਵੀ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਹਨ੍ਹੇਰੇ ਵਿਚ ਹੀ ਗੁਜ਼ਾਰਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਉਹ ਸਬੰਧਤ ਵਿਭਾਗ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਦੇ ਸਾਮਾਨ ਨਾ ਹੋਣ ਦਾ ਬਹਾਨਾ ਮਾਰਿਆ ਜਾਂਦਾ ਹੈ ਤੇ ਕਦੇ ਗੱਡੀ ਖਰਾਬ ਹੋਣ ਦੀ ਗੱਲ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਸਥਾਨਕ ਕੌਂਸਲਰ ਵੀ ਇਸ ਮਸਲੇ ‘ਤੇ ਬੇਵੱਸ ਨਜ਼ਰ ਆ ਰਹੇ ਹਨ। ਰਾਤ ਸਮੇਂ ਹਨ੍ਹੇਰੇ ਕਾਰਨ ਲੋਕ ਅਕਸਰ ਘਰੋਂ ਨਿਕਲਣ ਤੋਂ ਗੁਰੇਜ ਕਰਦੇ ਹਨ ਕਿ ਉਨ੍ਹਾਂ ਨਾਲ ਕੋਈ ਅਨਹੋਣੀ ਨਾ ਹੋ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਲਾਈਟਾਂ ਚਾਲੂ ਨਾ ਕੀਤੀਆਂ ਗਈਆਂ ਤਾਂ ਕਿਸੇ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਜਦੋਂ ਇਸ ਸਬੰਧੀ ਸਟਰੀਟ ਲਾਇਟ ਦੇ ਜੇ. ਈ. ਨਿਰਵੈਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਦੇ ਵਿਖਾਈ ਦਿੱਤੇ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਵੇ ਅਤੇ ਇਲਾਕੇ ਦੀਆਂ ਸਟਰੀਟ ਲਾਈਟਾਂ ਨੂੰ ਚਾਲੂ ਕਰੇ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਸੰਬੰਧੀ ਜਦੋਂ ਵਾਰਡ ਨੰਬਰ 39 ਤੋਂ ਕੌਂਸਲਰ ਪਤੀ ਨੈਨ ਕੰਵਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਮਾਮਲੇ ਤੋਂ ਅਨਭਿੱਜਤਾ ਜ਼ਾਹਿਰ ਕੀਤੀ।

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।