24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪ੍ਰਧਾਨ ਰਾਣਾ ਭੱਖਾ ਨੇ ਸਾਥੀਆਂ ਸਮੇਤ ਦਿੱਲੀ ਸੱਤਿਆਗ੍ਰਹਿ ਵਿਚ ਕੀਤੀ ਸ਼ਮੂਲੀਅਤ

ਅਜੀਤ ਡੈਸਕ 15-06-2026

ਅਜਨਾਲਾ, 14 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜ ਸਭਾ ਚੋਣਾਂ ਲਈ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਕੀਤੇ ਸੱਤਿਆਗ੍ਰਹਿ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਆਲ ਇੰਡੀਆ ਵਲੋਂ ਪ੍ਰਧਾਨ ਸੁਨੀਲ ਪਵਾਰ ਦੀ ਅਗਵਾਈ ਵਿਚ ਕੀਤੇ ਵੱਡੇ ਇਕੱਠ ਵਿਚ ਸੰਗਠਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ (ਅਜਨਾਲਾ) ਨੇ ਵੀ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ‘ਅਜੀਤ’ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਕਾਂਗਰਸ ਕਮੇਟੀ ਅਜਨਾਲਾ-2 ਦੇ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਨੇ ਕਿਹਾ ਕਿ �ਰਤਾਂ ਦੇ ਹੱਕਾਂ ਉੱਪਰ ਇਹ ਵੱਡੀ ਧੱਕੇਸ਼ਾਹੀ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚੋਣ ਕਮਿਸ਼ਨ ‘ਤੇ ਪੱਖਪਾਤੀ ਰਵੱਈਆ ਅਪਣਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮੀਨਾਕਸ਼ੀ ਨਟਰਾਜਨ ਦੀ ਚੋਣ ਨਾਮਜ਼ਦਗੀ ਵਿਚ ਕਥਿਤ ਗੜਬੜੀਆਂ ਦੇ ਆਧਾਰ ‘ਤੇ ਨਾਮਜ਼ਦਗੀ ਰੱਦ ਕਰਨਾ ਗ਼ੈਰ-ਵਾਜਬ ਹੈ।ਪ੍ਰਧਾਨ ਰਾਣਾ ਭੱਖਾ ਨੇ ਅੱਗੇ ਕਿਹਾ ਕਿ ਰਾਜ ਸਭਾ ਚੋਣਾਂ ਵਿਚ ਸੀਟ ਚੋਰੀ ਕਾਰਨ ਨਤੀਜੇ ਪਹਿਲਾਂ ਹੀ ਤੈਅ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਇਕ ਵਫ਼ਦ ਨੇ ਇਸ ਮਾਮਲੇ ਸੰਬੰਧੀ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣਾ ਵਿਰੋਧ ਵੀ ਦਰਜ ਕਰਵਾਇਆ ਸੀ ਪਰ ਪਾਰਟੀ ਦੇ ਉਮੀਦਵਾਰਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ, ਜਦਕਿ ਭਾਜਪਾ ਉਮੀਦਵਾਰਾਂ ਨੂੰ ਵੱਖਰੇ ਮਾਪਦੰਡਾਂ ‘ਤੇ ਪਰਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੱਤਿਆਗ੍ਰਹਿ ਦੀ ਗੂੰਜ ਸਮੁੱਚੇ ਦੇਸ਼ ਵਿਚ ਪਈ ਅਤੇ ਲੋਕਤੰਤਰ ਦੀ ਆਵਾਜ਼ ਬੁਲੰਦ ਹੋਈ ਹੈ।

ਪਿਛਲੀ ਖ਼ਬਰ ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਜਾਸਾਂਸੀ ‘ਚ ਕੀਤੀ ਮੀਟਿੰਗ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ, ਭਾਈ ਗੁਰਦਾਸ ਜੀ ਨਗਰ ਵਿਖੇ ਹੋਈ ਪੁਲਿਸ-ਪਬਲਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।