14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ਼ਹੀਦੀ ਗੈਲਰੀ ਦੇਖਣ ਆਏ ਦੋ ਸ਼ਹੀਦ ਪੁੱਤਰਾਂ ਦੀ ਮਾਤਾ ਜਗੀਰ ਕੌਰ ਨੂੰ ਜਥੇਦਾਰ ਗੜਗੱਜ ਨੇ ਕੀਤਾ ਸਨਮਾਨਤ <br/>

ਅਜੀਤ ਡੈਸਕ 06-06-2026
ਅੰਮਿ੍ਤਸਰ, 5 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਦਮਦਮੀ ਟਕਸਾਲ ਵਲੋਂ ਜੂਨ 1984 ਦੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਵੇਰਵਿਆਂ ਸਬੰਧੀ ਸਥਾਪਿਤ ਸ਼ਹੀਦੀ ਗੈਲਰੀ 'ਚ ਆਪਣੇ ਦੋ ਸ਼ਹੀਦ ਪੁੱਤਰਾਂ ਨੂੰ ਦੇਖਣ ਆਈ ਬਜ਼ੁਰਗ ਮਾਤਾ ਜਗੀਰ ਕੌਰ ਨਾਲ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਚਾਨਕ ਮੁਲਾਕਾਤ ਹੋ ਜਾਣ ਸਮੇਂ ਜਥੇਦਾਰ ਵਲੋਂ ਮਾਤਾ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਮਾਤਾ ਜਗੀਰ ਕੌਰ ਨੇ ਗੈਲਰੀ ਵਿਚ ਲੱਗੀਆਂ ਆਪਣੇ ਦੋ ਸ਼ਹੀਦ ਪੁੱਤਰਾਂ ਦੀਆਂ ਤਸਵੀਰਾਂ ਦਿਖਾਉਂਦਿਆਂ ਜਥੇਦਾਰ ਨੂੰ ਦੱਸਿਆ ਕਿ ਮੇਰੇ ਪੁੱਤਰ ਭਾਈ ਮਨਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਪਿੰਡ ਸ਼ਾਹਪੁਰ ਜਾਜਨ (ਜ਼ਿਲ੍ਹਾ ਗੁਰਦਾਸਪੁਰ) ਜੂਨ 1984 ਫੌਜੀ ਹਮਲੇ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ ਸਨ | ਜਦੋਂ ਮਾਤਾ ਸ਼ਹੀਦੀ ਗੈਲਰੀ ਵਿਚ ਆਪਣੇ ਦੋਵਾਂ ਸ਼ਹੀਦ ਪੁੱਤਰਾਂ ਦੀਆਂ ਤਸਵੀਰਾਂ ਦੇਖ ਰਹੇ ਸਨ ਤਾਂ ਉਥੇ ਪੁੱਜੇ ਜਥੇਦਾਰ ਗੜਗੱਜ ਨੇ ਮਾਤਾ ਜੀ ਨਾਲ ਗੱਲਬਾਤ ਕੀਤੀ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਆਉਂਦੇ ਸਮੇਂ ਦੌਰਾਨ ਮਾਤਾ ਦੇੇ ਘਰ ਜਾਣ ਦਾ ਵੀ ਭਰੋਸਾ ਦਿੱਤਾ |

ਪਿਛਲੀ ਖ਼ਬਰ ਆਰਟ ਗੈਲਰੀ ਵਿਖੇ ਕਲਾ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਆਈ. ਆਈ. ਐੱਮ. ਬੰਗਲੌਰ ਨੇ ਡਿਜੀਟਲ ਮਾਰਕੀਟਿੰਗ ਤੇ ਉੱਦਮਤਾ 'ਚ ਬੀ. ਬੀ. ਏ. ਦੇ ਤੀਜੇ ਸਾਲ ਦਾਖ਼ਲੇ ਦਾ ਕੀਤਾ ਐਲਾਨ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।