14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਫਿੱਕੀ ਫਲੋ ਅੰਮਿ੍ਤਸਰ ਨੇ ਸ਼ਹਿਰ ਦੀ ਪਹਿਲੀ ਸੁਪਰਕਾਰ ਡਰਾਈਵ ਨੂੰ ਦਿਖਾਈ ਹਰੀ ਝੰਡੀ

ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਨੇ ਸ਼ਹਿਰ ਦੀ ਪਹਿਲੀ ਏਲੀਟ ਆਟੋਮੋਟਿਵ ਐਕਸਪੀਡਿਸ਼ਨ 'ਦਿ ਸੋਲ ਰੂਟ ਡਰਾਈਵ : ਦਿ ਐਨਲਾਈਟਨਮੈਂਟ ਡਰਾਈਵ' ਦੀ ਸ਼ੁਰੂਆਤ ਕੀਤੀ ਗਈ | ਇਹ ਸੁਪਰਕਾਰ ਡਰਾਈਵ ਜ਼ੈਨ ਨਦੀਮ ਰਈਸ ਦੀ ਅਗਵਾਈ ਹੇਠ ਦ ਸੁਪਰਕਾਰ ਰੂਟ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ | ਯਾਤਰਾ ਦੀ ਸ਼ੁਰੂਆਤ ਫਿੱਕੀ ਫਲੋ ਅੰਮਿ੍ਤਸਰ ਦੁਆਰਾ ਆਯੋਜਿਤ ਇਕ ਸ਼ਾਨਦਾਰ ਝੰਡੀ ਸਮਾਗਮ ਨਾਲ ਹੋਈ | ਸੱਤ ਸੁਪਰਕਾਰਾਂ ਦਾ ਇਕ ਕਾਫਲਾ ਅੰਮਿ੍ਤਸਰ ਦੀਆਂ ਸੜਕਾਂ 'ਤੇ ਨਿਕਲਿਆ | ਇਸ ਤੋਂ ਪਹਿਲਾਂ ਭਾਗੀਦਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਪਰੰਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ | ਇਸ ਮੌਕੇ ਚੇਅਰਪਰਸਨ ਤਾਨੀਆ ਖੰਨਾ ਨੇ ਕਿਹਾ ਕਿ ਸੁਪਰਕਾਰ ਰੂਟ ਦੇਸ਼ ਵਿਚ ਲਗਜ਼ਰੀ ਆਟੋਮੋਟਿਵ ਯਾਤਰਾਵਾਂ ਅਤੇ ਵਿਲੱਖਣ ਡਰਾਈਵਿੰਗ ਅਨੁਭਵਾਂ ਲਈ ਜਾਣਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਫਿੱਕੀ ਫਲੋ ਅੰਮਿ੍ਤਸਰ ਨੇ ਭਾਗੀਦਾਰਾਂ ਲਈ ਇਕ ਵਿਸ਼ੇਸ਼ ਵਿਰਾਸਤੀ ਕਲਾ ਵਾਕ ਦਾ ਵੀ ਆਯੋਜਨ ਕੀਤਾ, ਜਿਸ 'ਚ ਆਧੁਨਿਕ ਭਾਰਤੀ ਕਲਾ 'ਚ ਪ੍ਰਮੁੱਖ ਸ਼ਖ਼ਸੀਅਤਾਂ-ਕਿ੍ਸ਼ਨ ਖੰਨਾ, ਥੋਟਾ ਵੈਕੁੰਠਮ, ਅਤੇ ਫਣਿੰਦਰਨਾਥ ਚਤੁਰਵੇਦੀ ਦੀ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ | ਇਸ ਦੌਰਾਨ ਭਾਗੀਦਾਰਾਂ ਨੂੰ ਅਟਾਰੀ ਵਾਹਗਾ ਬਾਰਡਰ ਰਿਟਰੀਟ ਸਮਾਗਮ ਦੇ ਇਕ ਵਿਸ਼ੇਸ਼ ਅਨੁਭਵ ਦਾ ਆਨੰਦ ਮਾਣਿਆ ਗਿਆ | ਭਾਗੀਦਾਰਾਂ ਨੇ ਸਮਾਰੋਹ ਦੀ ਊਰਜਾ, ਅਨੁਸ਼ਾਸਨ, ਦੇਸ਼ ਭਗਤੀ ਅਤੇ ਸ਼ਾਨ ਦੀ ਬਹੁਤ ਪ੍ਰਸ਼ੰਸਾ ਕੀਤੀ | ਯਾਤਰਾ ਦੀ ਸਮਾਪਤੀ ਗਵਰਨਰ ਹਾਊਸ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋਈ, ਜਿੱਥੇ ਭਾਗੀਦਾਰਾਂ ਨੇ ਪੰਜਾਬ ਦੀ ਸ਼ਾਹੀ ਮਹਿਮਾਨ ਨਿਵਾਜੀ, ਸ਼ਾਨ ਤੇ ਸੱਭਿਆਚਾਰਕ ਸੁੰਦਰਤਾ ਦਾ ਅਨੁਭਵ ਕੀਤਾ | ਅੰਮਿ੍ਤਸਰ ਵਿਚ ਇਸ ਇਤਿਹਾਸਕ ਸ਼ੁਰੂਆਤ ਅਤੇ ਸੱਭਿਆਚਾਰਕ ਅਨੁਭਵਾਂ ਤੋਂ ਬਾਅਦ, ਸੱਤ ਸੁਪਰਕਾਰਾਂ ਦਾ ਕਾਫ਼ਲਾ ਆਪਣੇ ਅਗਲੇ ਸਫਰ ਪਹਾੜਾਂ ਲਈ ਰਵਾਨਾ ਹੋਇਆ | ਇਸ ਮੌਕੇ ਤਾਨਿਆ ਖੰਨਾ, ਚੇਅਰਪਰਸਨ ਨੇ ਕਿਹਾ ਕਿ ਟੂਰਿਜ਼ਮ ਅਤੇ ਹੋਸਪਿਟੈਲਿਟੀ ਪਿੱਲਰ ਰਾਹੀਂ ਸਾਡਾ ਉਦੇਸ਼ ਇਹ ਦਰਸਾਉਣਾ ਹੈ ਕਿ ਅੰਮਿ੍ਤਸਰ 'ਚ ਸੱਭਿਆਚਾਰਕ ਡੂੰਘਾਈ, ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ, ਅਤੇ ਪ੍ਰੀਮੀਅਮ ਹੋਸਪਿਟੈਲਿਟੀ ਸਹੂਲਤਾਂ ਹਨ, ਜੋ ਇਸਨੂੰ ਉੱਚ-ਅੰਤ ਦੇ ਅਨੁਭਵੀ ਲਗਜ਼ਰੀ ਸੈਰ-ਸਪਾਟੇ ਲਈ ਇਕ ਮਜ਼ਬੂਤ ਮੰਜ਼ਿਲ ਬਣਾਉਂਦੀਆਂ ਹਨ | ਜ਼ੈਨ ਨਦੀਮ ਰਈਸ ਅਤੇ ਦ ਸੁਪਰਕਾਰ ਰੂਟ ਨਾਲ ਇਹ ਸਹਿਯੋਗ ਪ੍ਰਦਰਸ਼ਨ, ਵਿਰਾਸਤ ਅਤੇ ਉਦੇਸ਼ਪੂਰਨ ਖੇਤਰੀ ਪ੍ਰਮੋਸ਼ਨ ਦਾ ਇੱਕ ਸੁੰਦਰ ਮਿਸ਼ਰਣ ਹੈ | ਇਸ ਮੌਕੇ ਆਰੂਸ਼ੀ ਵਰਮਾ, ਸ਼੍ਰੇਯਾ ਨਈਅਰ, ਡਾ. ਸਿਮਰਪ੍ਰੀਤ ਸੰਧੂ, ਹਿਮਾਨੀ ਅਰੋੜਾ, ਗੌਰੀ ਬਾਂਸਲ ਤੇ ਸਿਮਰਨ ਸਰਾਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਰਦੇ ਪਿੱਛੇ ਕੰਮ ਕਰ ਰਹੀਆਂ ਵਿਰੋਧੀ ਤਾਕਤਾਂ ਪੰਜਾਬ ਨੂੰ ਫਿਰਕੂ ਅੱਗ 'ਚ ਸਾੜਨਾ ਚਾਹੁੰਦੀਆਂ ਹਨ- ਲਾਰੈਂਸ ਚੌਧਰੀ ਅਗਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਕਾਲੀ ਮਾਤਾ ਮੰਦਰ ਸ੍ਰੀ ਦੁਰਗਿਆਣਾ ਤੀਰਥ ਵਿਖੇ ਸਮਾਗਮ 'ਚ ਕੀਤੀ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।