14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਨੇ ਨਿਊਜੀਲੈਂਡ ਦੌਰੇ ਦੌਰਾਨ ਵੱਖ-ਵੱਖ ਕਾਲਜਾਂ ਦੇ ਡੈਲੀਗੇਟਾਂ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਹਰਮਿੰਦਰ ਸਿੰਘ)-ਨਿਊਜੀਲੈਂਡ ਦੀ ਸਰਕਾਰ ਵਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿਚ ਵੀਜ਼ੇ ਦੇਣ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ | ਇਸ ਸਬੰਧੀ ਗੱਲ ਕਰਦੇ ਹੋਏ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਨਿਊਜੀਲੈਂਡ ਦੇ ਇਕ ਵਿਸ਼ੇਸ਼ ਦੌਰੇ 'ਤੇ ਗਏ ਹੋਏ ਸਨ ਜਿੱਥੇ ਉਨ੍ਹਾਂ ਨੇ ਨਿਊਜੀਲੈਂਡ ਦੇ ਵੱਖ-ਵੱਖ ਕਾਲਜਾਂ ਦੇ ਡੈਲੀਗੇਟਾਂ ਨਾਲ ਮੀਟਿੰਗਾਂ ਕੀਤੀਆਂ, ਜਿੱਥੋਂ ਇਹ ਸਾਹਮਣੇ ਆਇਆ ਕਿ ਆਉਣ ਵਾਲੇ ਸਮੇਂ ਵਿਚ ਨਿਊਜੀਲੈਂਡ ਦੇ ਕਾਲਜ ਅਤੇ ਉੱਥੋਂ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਵਿਚ ਕਾਫੀ ਸਕਾਰਾਤਮਕ ਸੋਚ ਅਪਣਾ ਰਹੀ ਹੈ | ਕੰਗ ਅਤੇ ਚੱਠਾ ਨੇ ਕਿਹਾ ਕਿ ਇਸ ਸਮੇਂ ਆਸਟਰੇਲੀਆ ਸਟੱਡੀ ਵੀਜ਼ੇ ਨੂੰ ਲੈ ਕੇ ਥੋੜ੍ਹਾ ਸਖਤਾਈ ਪੇਸ਼ ਕਰ ਰਿਹਾ ਹੈ ਪਰ ਉਹ ਵਿਦਿਆਰਥੀ ਜੋ ਵਿਦੇਸ਼ ਜਾ ਕੇ ਆਪਣਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਕੋਲ ਇਸ ਸਮੇਂ ਨਿਊਜੀਲੈਂਡ ਜਾਣ ਦਾ ਸੁਨਹਿਰੀ ਮੌਕਾ ਹੈ | ਨਿਊਜੀਲੈਂਡ ਵੀ ਆਸਟਰੇਲੀਆ ਦੇ ਬਰਾਬਰ ਦਾ ਹੀ ਇਕ ਦੇਸ਼ ਹੈ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਨਿਊਜੀਲੈਂਡ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਵਿਚ ਕਾਫੀ ਕੰਜੂਸੀ ਦਿਖਾਂਦਾ ਰਿਹਾ ਹੈ ਪਰ ਹੁਣ ਨਿਊਜੀਲੈਂਡ ਵਲੋਂ ਦਿਲ ਖੋਲ ਕੇ ਵੀਜ਼ੇ ਦੇਣ ਦੀ ਉਮੀਦ ਹੈ ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ 2024 ਤੋਂ 2026 12ਵੀਂ ਪਾਸ ਹਨ ਉਹ ਨਿਊਜੀਲੈਂਡ ਲਈ ਆਪਣੀ ਫਾਈਲ ਲਗਵਾ ਸਕਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਨਿਊਜੀਲੈਂਡ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਿਦਿਆਰਥੀ ਚਾਹੇ ਤਾਂ ਸ਼ਰਤਾਂ ਪੂਰੀਆਂ ਕਰਦਾ ਹੋਇਆ ਉਹ ਆਸਟਰੇਲੀਆ 'ਚ ਵੀ ਜਾ ਸਕਦਾ ਹੈ ਇਸ ਲਈ ਇਹ ਸਮਾਂ ਵਿਦਿਆਰਥੀਆਂ ਲਈ ਸੁਨਿਹਰੀ ਹੈ | ਨਿਊਜੀਲੈਂਡ ਇਕ ਵਿਕਸਿਤ ਅਤੇ ਅਗਾਂਹ ਵਧੂ ਦੇਸ਼ ਹੈ ਇਸ ਲਈ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਿਊਜੀਲੈਂਡ ਵੀ ਆਸਟਰੇਲੀਆ ਦੀ ਤਰਜ 'ਤੇ ਕਿਸੇ ਤਰ੍ਹਾਂ ਦੀ ਸਖਤਾਈ ਨਾ ਕਰ ਦੇਵੇ ਇਸ ਲਈ ਜਲਦ ਤੋਂ ਜਲਦ ਵਿਦਿਆਰਥੀ ਆਪਣੀ ਫਾਈਲ ਔਜੀ ਹੱਬ ਦੇ ਅੰਮਿ੍ਤਸਰ ਗੁਰਦਾਸਪੁਰ ਅਤੇ ਬਟਾਲਾ ਦੇ ਕਿਸੇ ਵੀ ਦਫ਼ਤਰ ਵਿਚ ਜਾ ਕੇ ਲਗਵਾ ਸਕਦੇ ਹਨ |
ਪਿਛਲੀ ਖ਼ਬਰ ਦੋ ਰੋਜ਼ਾ 'ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ' ਵਰਕਸ਼ਾਪ ਕਰਵਾਈ ਅਗਲੀ ਖ਼ਬਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।