16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਈਆ ਦਾ ਇਕ ਦੁਕਾਨਦਾਰ ਭੇਦ ਭਰੀ ਹਾਲਤ 'ਚ ਲਾਪਤਾ <br/>

ਅਜੀਤ ਡੈਸਕ 03-06-2026
ਰਈਆ, 2 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਦੇਰ ਸ਼ਾਮ ਰਈਆ ਦੇ ਰੇਲਵੇ ਰੋਡ ਸਥਿਤ ਉੱਘੇ ਕਾਰੋਬਾਰੀ ਰਾਜ ਪਾਈਪ ਸਟੋਰ ਦੇ ਮਾਲਿਕ ਰਾਜਮਹਿੰਦਰ ਸਿੰਘ ਪੁੱਤਰ ਲਾਲ ਸਿੰਘ ਮਜੀਠੇ ਵਾਲੇ ਉਰਫ ਰਾਜੂ ਦੇ ਭੇਦ ਭਰੀ ਹਾਲਤ ਵਿਚ ਲਾਪਤਾ ਹੋਣ ਦਾ ਦੁਖਦਾਈ ਸਮਾਚਾਰ ਹੈ | ਰਾਜਮਹਿੰਦਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਰਾਜੂ ਸੋਮਵਾਰ ਦੀ ਸ਼ਾਮ ਨੂੰ ਆਪਣੀ ਪਤਨੀ ਨਾਲ ਅੰਮਿ੍ਤਸਰ ਜਾਣ ਲਈ ਨਿਕਲਿਆ ਸੀ ਇਸੇ ਦੌਰਾਨ ਰਸਤੇ ਵਿਚ ਉਸਨੂੰ ਉਸ ਦੀ ਦੁਕਾਨ ਤੋਂ ਫ਼ੋਨ ਆਇਆ ਕਿ ਕੋਈ ਵਪਾਰੀ ਉਸ ਨੂੰ ਮਿਲਣ ਲਈ ਆਇਆ ਹੈ | ਉਹ ਕਸਬਾ ਟਾਂਗਰਾ ਤੋਂ ਹੀ ਵਾਪਸ ਆ ਗਿਆ ਤੇ ਆਪਣੀ ਪਤਨੀ ਨੂੰ ਘਰ ਦੇ ਗੇਟ ਮੂਹਰੇ ਉਤਾਰ ਕੇ ਆਪਣੀ ਕਾਰ ਵੀ ਉਥੇ ਖੜੀ ਕਰਕੇ ਉਥੋਂ ਪੈਦਲ ਹੀ ਦੁਕਾਨ 'ਤੇ ਚਲਾ ਗਿਆ | ਦੁਕਾਨ ਤੇ ਜਾ ਕੇ ਉਸ ਨੇ ਕਿਸੇ ਗ੍ਰਾਹਕ ਦਾ ਬਿੱਲ ਬਣਾਇਆ ਤੇ ਕਹਿਣ ਲੱਗਾ ਮੈਂ ਇਕ ਮਿੰਟ ਬਾਜ਼ਾਰੋਂ ਹੋ ਕੇ ਆਇਆ ਪਰ ਵਾਪਸ ਨਹੀਂ ਆਇਆ | ਸੀ. ਸੀ. ਟੀ. ਵੀ. ਫੁਟੇਜ ਵਿਚ ਉਸ ਨੂੰ ਰਈਆ ਦੇ ਜਲੰਧਰ ਵਾਲੀ ਸਾਈਡ ਬੱਸ ਸਟੈਂਡ ਤੇ ਤੱਕ ਜਾਂਦਾ ਦਿਖਾਈ ਦੇ ਰਿਹਾ ਹੈ ਪਰ ਉਥੋਂ ਉਹ ਕਿਧਰ ਗਿਆ ਇਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਇਥੇ ਵਰਨਣਯੋਗ ਹੈ ਕਿ ਉਹ ਜਾਂਦੇ ਸਮੇਂ ਆਪਣਾ ਫੋਨ ਵੀ ਜੋ ਉਸ ਨੇ ਕਾਰ ਵਿਚ ਚਾਰਜ 'ਤੇ ਲਗਾਇਆ ਹੋਇਆ ਸੀ, ਕਾਰ ਵਿਚ ਹੀ ਛੱਡ ਗਿਆ ਪਰਿਵਾਰ ਮੁਤਾਬਿਕ ਮੋਬਾਈਲ ਗ਼ਲਤੀ ਨਾਲ ਛੱਡ ਗਿਆ | ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਮਹਿਲਾ ਅਕਾਲੀ ਆਗੂ ਬੀਬੀ ਸੰਧੂ ਵਲੋਂ ਮਜੀਠੀਆ, ਰਾਜਾ ਲਦੇਹ ਤੇ ਹੋਰਨਾਂ ਅਕਾਲੀ ਆਗੂਆਂ ਵਿਰੁੱਧ ਪਰਚੇ ਦਰਜ ਕਰਨ ਦੀ ਨਿੰਦਾ... ਅਗਲੀ ਖ਼ਬਰ ਨੌਜਵਾਨ ਦੇ ਉਪਰੋਂ ਕੈਂਟਰ ਲੰਘਿਆ, ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।