21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਸ਼ੇ ਦੇ ਮਾਮਲੇ ਤੇ ਹੋਰ ਮਾਮਲਿਆਂ 'ਚ ਜ਼ਬਤ ਕੀਤੇ 115 ਵਾਹਨਾਂ ਦੀ ਹੋਈ ਨਿਲਾਮੀ <br/>

ਨਸ਼ੇ ਦੇ ਮਾਮਲੇ 'ਚ ਜ਼ਬਤ ਕੀਤੇ ਵਾਹਨਾਂ ਸਮੇਤ ਹੋਰ ਵਾਹਨਾਂ ਦੀ ਬੋਲੀ ਕਰਵਾਉਂਦੇ ਹੋਏ ਡੀ. ਸੀ. ਪੀ. ਰਵਿੰਦਰਪਾਲ ਸਿੰਘ ਅਤੇ ਪੁੱਜੇ ਬੋਲੀਕਾਰ | ਤਸਵੀਰਾਂ : ਨਿਰਮਲ ਸਟੂਡੀਓ<br/> 27-05-2026

ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਕਮਿਸ਼ਨਰੇਟ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਤੇ ਹੋਰ ਕੇਸਾਂ 'ਚ ਜਬਤ ਕੀਤੇ 115 ਵਾਹਨਾ ਦੀ ਨਿਲਾਮੀ ਅੱਜ ਕਰਵਾਈ ਗਈ ਜਿਨ੍ਹਾਂ 'ਚ 5 ਕਾਰਾਂ ਤੇ 110 ਦੋਪਹੀਆ ਵਾਹਨ ਸ਼ਾਮਿਲ ਸਨ | ਇਹ ਪ੍ਰਗਟਾਵਾ ਕਰਦਿਆਂ ਡੀ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਹੋਈ ਨਿਲਾਮੀ 'ਚ ਅੰਮਿ੍ਤਸਰ ਤੋਂ ਇਲਾਵਾ ਗੁਰਦਾਸਪੁਰ ਤੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਬੋਲੀਕਾਰਾਂ ਨੇ ਭਾਗ ਲਿਆ | ਇਸ ਨਿਲਾਮੀ ਤੋਂ ਕੁੱਲ 5 ਲੱਖ 44 ਹਜ਼ਾਰ ਰੁਪਏ ਦੀ ਰਕਮ ਪ੍ਰਾਪਤ ਹੋਈ | ਨਿਲਾਮੀ ਵਿਚ ਭਾਗ ਲੈਣ ਵਾਲੇ ਸਾਰੇ ਬੋਲੀਦਾਤਾਵਾਂ ਵਲੋਂ ਪਹਿਲਾਂ 5 ਹਜ਼ਾਰ ਵਿਅਕਤੀ ਸਕਿਉਰਟੀ ਰਕਮ ਜਮ੍ਹਾਂ ਕਰਵਾਈ ਗਈ ਸੀ, ਜੋ ਕਿ ਅਸਫਲ ਰਹੇ ਬੋਲੀਦਾਤਾਵਾਂ ਨੂੰ ਸਕਿਉਰਟੀ ਰਕਮ ਵਾਪਸ ਕੀਤੀ ਗਈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿਚ ਆਈ. ਪੀ. ਸੀ./ ਬੀ. ਐੱਨ. ਐੱਸ. ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਮੁਕੱਦਮਿਆਂ ਵਿਚ ਜਬਤ (ਕੇਸ ਪ੍ਰਾਪਰਟੀ) ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਨਿਲਾਮੀ ਲਈ ਵਾਹਨ ਨਿਪਟਾਰਾ ਕਮੇਟੀ ਬਣਾਈ ਗਈ ਸੀ ਜਿਸ 'ਚ ਉਨ੍ਹਾਂ ਤੋਂ ਇਲਾਵਾ ਪਰਵਿੰਦਰ ਕੌਰ ਏ.ਡੀ.ਸੀ.ਪੀ. ਸਥਾਨਕ, ਕਮਲਜੀਤ ਸਿੰਘ ਏ.ਸੀ.ਪੀ. ਇੰਸ: ਰਜਿੰਦਰ ਸਿੰਘ ਅਤੇ ਅਮਨਦੀਪ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਜਨਤਕ ਨਿਲਾਮੀ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਜਬਤ ਵਾਹਨ ਲੰਬੇ ਸਮੇਂ ਤੋਂ ਥਾਣਿਆਂ ਵਿਚ ਖੜ੍ਹੇ ਸਨ, ਜਿਨ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਹੋਣ ਉਪਰੰਤ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਇਸ ਨਿਲਾਮੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਅਮਲ ਵਿਚ ਲਿਆਂਦਾ ਗਿਆ ਹੈ |

ਪਿਛਲੀ ਖ਼ਬਰ ਛੱਪੜ 'ਚ ਡੁੱਬਣ ਨਾਲ 22 ਸਾਲਾ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ 3 ਨਗਰ ਕੌਂਸਲਾਂ ਮਜੀਠਾ, ਰਮਦਾਸ, ਜੰਡਿਆਲਾ ਗੁਰੂ ਤੇ ਇਕ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।