26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਕਾਂਗਰਸ ਹੀ ਇਕ ਮਾਤਰ ਬਦਲ-ਦਿਨੇਸ਼ ਬੱਸੀ <br/>

ਅਜੀਤ ਡੈਸਕ 24-05-2026

ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਨਗਰ ਸੁਧਾਰ ਟ੍ਰਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਨੇ ਹਲਕਾ ਪੂਰਬੀ 'ਚ ਇਕ ਮੀਟਿੰਗ ਦੌਰਾਨ ਕਿਹਾ ਕਿ ਰਾਜ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਕੇਵਲ ਕਾਂਗਰਸ ਪਾਰਟੀ ਹੀ ਇਕ ਮਾਤਰ ਬਦਲ ਹੈ ਇਸ ਲਈ ਅਗਲੀ ਸਰਕਾਰ ਕਾਂਗਰਸ ਦੀ ਹੀ ਹੋਣੀ ਚਾਹੀਦੀ ਹੈ | ਇਹ ਪ੍ਰਗਟਾਵਾ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਰਾਮ ਨਗਰ ਬਾਜ਼ਾਰ ਵੇਰਕਾ ਵਾਰਡ ਨੰਬਰ 19 ਵਿਚ ਮਨਜੀਤ ਸਿੰਘ ਵੇਰਕਾ ਅਤੇ ਬੌਬੀ ਭਗਤ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਕੀਤਾ | ਸ੍ਰੀ ਬੱਸੀ ਨੇ ਕਿਹਾ ਕਿ ਲੋਕ ਵੀ ਹੁਣ ਸਮਝ ਚੁੱਕੇ ਹਨ ਕਿ ਸੂਬੇ ਦੇ ਅਸਲ ਮੁੱਦਿਆਂ ਦਾ ਹੱਲ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੇ ਜਾਣ ਵਾਲੇ ਟੈਕਸ ਦਾ ਪੈਸਾ ਲੋਕਾਂ ਦੀਆਂ ਸੁਵਿਧਾਵਾਂ ਅਤੇ ਵਿਕਾਸ ਕਾਰਜਾਂ 'ਤੇ ਹੀ ਖ਼ਰਚ ਹੋਣਾ ਚਾਹੀਦਾ ਹੈ, ਨਾ ਕਿ ਸਿਰਫ਼ ਰਾਜਨੀਤਿਕ ਦਿਖਾਵੇ 'ਤੇ | ਉਨ੍ਹਾਂ ਕਿਹਾ ਕਿ ਗਲੀਆਂ, ਨਾਲੀਆਂ, ਸੜਕਾਂ, ਬਿਜਲੀ ਅਤੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸੁਵਿਧਾਵਾਂ ਲੋਕਾਂ ਦਾ ਅਧਿਕਾਰ ਹਨ | ਵੇਰਕਾ ਖੇਤਰ ਵਿਚ ਲਗਾਤਾਰ ਬਿਜਲੀ ਕੱਟਾਂ ਅਤੇ ਖਰਾਬ ਟਰਾਂਸਫਾਰਮਰਾਂ ਦੀ ਸਮੱਸਿਆ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਭਿਆਨਕ ਗਰਮੀ ਵਿਚ ਪ੍ਰੇਸ਼ਾਨੀਆਂ ਝੱਲਣ ਲਈ ਮਜਬੂਰ ਹਨ, ਜਦਕਿ ਸਰਕਾਰ ਬੁਨਿਆਦੀ ਸੁਵਿਧਾਵਾਂ ਦੇਣ ਵਿਚ ਨਾਕਾਮ ਸਾਬਤ ਹੋ ਰਹੀ ਹੈ |

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਬੀ. ਡਵੀਜ਼ਨ ਖੇਤਰ 'ਚ ਗਲੀ 'ਚ ਗੇਟ ਕੱਢਣ ਨੂੰ ਲੈ ਕੇ ਹੋਏ ਝਗੜੇ 'ਚ ਗੋਲੀ ਚੱਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।