19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅੰਮਿ੍ਤਸਰ 'ਚ ਕੇਬਲ ਕਾਰ ਚਲਾਉਣ ਲਈ ਕੀਤਾ ਹਵਾਈ ਸਰਵੇਖਣ <br/>

ਕੇਬਲ ਕਾਰ ਦੀ ਸੰਕੇਤਕ ਤਸਵੀਰ | <br/> 23-05-2026
ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਪਹਾੜੀ ਇਲਾਕਿਆਂ ਦੀ ਤਰ੍ਹਾਂ ਅੰਮਿ੍ਤਸਰ 'ਚ ਵੀ ਕੇਬਲ ਕਾਰ ਚਲਾਉਣ ਦੀ ਯੋਜਨਾ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ | ਇਸ ਪ੍ਰੋਜੈਕਟ ਸੰਬੰਧੀ ਪੰਜਾਬ ਸਰਕਾਰ ਵਲੋਂ ਇਕ ਸਰਵੇਖਣ ਵੀ ਕਰਵਾਇਆ ਗਿਆ ਹੈ | ਇਹ ਪ੍ਰੋਜੈਕਟ ਸਿਰੇ ਚੜ੍ਹਦਾ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਦੇ ਗੋਲਬਾਗ ਵਾਲੇ ਪਾਸੇ ਤੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਅਕਾਲੀ ਮਾਰਕੀਟ ਦਰਮਿਆਨ ਕਰੀਬ ਸਾਢੇ ਤਿੰਨ ਕਿਲੋਮੀਟਰ ਲੰਬੇ ਰਸਤੇ 'ਚ ਕੇਬਲ ਕਾਰ ਚਲਾਉਣ ਲਈ ਇਕ ਸਰਵੇਖਣ ਕਰਵਾਇਆ ਗਿਆ | ਕਰੀਬ ਤਿੰਨ ਮਹੀਨੇ ਪਹਿਲਾਂ ਇਸ ਦਾ ਹਵਾਈ ਸਰਵੇਖਣ ਕਰਵਾਇਆ ਗਿਆ ਸੀ | ਇਸ ਸੰਬੰਧੀ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਸਰਵੇਖਣ ਦੌਰਾਨ ਇਹ ਕੇਬਲ ਕਾਰ ਗੋਲਬਾਗ ਤੋਂ ਲੈ ਕੇ ਅਕਾਲੀ ਮਾਰਕੀਟ ਦਰਮਿਆਨ ਚਲਾਉਣ ਦੀ ਯੋਜਨਾ ਬਣਾਈ ਗਈ ਹੈ | ਇਹ ਰਸਤਾ ਲੋਕਾਂ ਦੇ ਘਰਾਂ ਦੇ ਉਪਰੋਂ ਵੀ ਨਿਕਲਦਾ ਸੀ | ਇਸ ਪ੍ਰੋਜੈਕਟ ਨੂੰ ਲੈ ਕੇ ਅੱਜ ਕਾਫ਼ੀ ਚਰਚਾ ਹੈ, ਪਰ ਇਸ ਸੰਬੰਧੀ ਅਜੇ ਤੱਕ ਕਿਸੇ ਵੀ ਵਿਭਾਗ ਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ | ਇਸ ਸੰਬੰਧੀ ਵਧੇਰੇ ਕਰਕੇ ਹਵਾਈ ਗੱਲਾਂ ਜ਼ਿਆਦਾ ਕੀਤੀਆਂ ਜਾ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਦਾ ਸਰਵੇਖਣ ਇਕ ਇੰਜੀਨੀਅਰ ਕੋਲੋਂ ਤਿੰਨ ਮਹੀਨੇ ਪਹਿਲਾਂ ਕਰਵਾਇਆ ਗਿਆ ਸੀ | ਇੱਥੇ ਦੱਸਣਾ ਬਣਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੀ ਅਜਿਹਾ ਹੀ ਇਕ ਪ੍ਰੋਜੈਕਟ ਲਿਆਂਦਾ ਗਿਆ ਸੀ, ਜਿਸ ਦਾ ਸਰਵੇਖਣ ਹੋਣ ਤੋਂ ਬਾਅਦ ਉਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੀ | ਜਿਸ ਦਾ ਰਸਤਾ ਹਾਲ ਗੇਟ ਰੱਖਿਆ ਗਿਆ ਸੀ ਪਰ ਉਹ ਪ੍ਰੋਜੈਕਟ ਸਿਰੇ ਨਹੀਂ ਚੜਿ੍ਹਆ ਹੁਣ ਉਸੇ ਤਰ੍ਹਾਂ ਹੀ ਕੇਬਲ ਕਾਰ ਪ੍ਰੋਜੈਕਟ ਲਿਆਂਦਾ ਗਿਆ ਹੈ ਜਿਸ ਦਾ ਅਜੇ ਤੱਕ ਸਰਵੇਖਣ ਹੀ ਹੋਇਆ ਹੈ |

ਪਿਛਲੀ ਖ਼ਬਰ ਭਾਜਪਾ ਆਗੂ ਅਕਸ਼ੈ ਨੇ ਵਾਰਡ ਨੰ: 10 'ਚ ਕੀਤੀ ਲੋਕਾਂ ਨਾਲ ਬੈਠਕ <br/> ਪ੍ਰੀਖਿਆ ਨਤੀਜਿਆਂ 'ਚ ਸ਼ਾਨਦਾਰ ਪ੍ਰਾਪਤੀ... ਅਗਲੀ ਖ਼ਬਰ ਭਾਜਪਾ ਨੇ ਕਰਮਚਾਰੀਆਂ ਨੂੰ ਤੁਰੰਤ ਡੀ.ਏ. ਜਾਰੀ ਕਰਨ ਦੀ ਸਰਕਾਰ ਤੋਂ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।