11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 19 ਮਈ ਨੂੰ ਮਨਾਇਆ ਜਾਵੇਗਾ ਜਨਮ ਦਿਹਾੜਾ <br/>

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ | <br/> 17-05-2026
ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਸਮੁੱਚੀਆਂ ਆਹਲੂਵਾਲੀਆ ਸਭਾਵਾਂ ਵਲੋਂ ਖ਼ਾਲਸਾ ਪੰਥ ਦੇ ਮਹਾਨ ਜਰਨੈਲ, ਬੁੱਢਾ ਦਲ ਦੇ ਚੌਥੇ ਜਥੇਦਾਰ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਨਾਨਕਸਾਹੀ ਕੈਲੰਡਰ ਅਨੁਸਾਰ 19 ਮਈ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ | ਬੁੱਢਾ ਦਲ ਦੀ ਛਾੳਣੀ ਨਿਹੰਗ ਸਿੰਘਾਂ ਗੁ: ਮੱਲ ਅਖਾੜਾ ਸਾਹਿਬ ਤੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 17 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦਾ ਭੋਗ 19 ਮਈ ਨੂੰ ਪਵੇਗਾ | ਉਪਰੰਤ ਗੁਰਮਤਿ ਸਮਾਗਮ ਹੋਵੇਗਾ | ਉਨ੍ਹਾਂ ਕਿਹਾ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਚੌਂਕ ਵਿਖੇ ਆਹਲੂਵਾਲੀਆ ਬਰਾਦਰੀ ਅਤੇ ਹੋਰ ਸੰਗਤਾਂ ਬਾਬਾ ਜੀ ਦੇ ਬੁੱਤ ਸਰੂਪ 'ਤੇ 19 ਮਈ ਨੂੰ ਫੁੱਲਾਂ ਦੇ ਹਾਰ ਪਾ ਕੇ ਸਤਿਕਾਰ ਭੇਟ ਕਰਨਗੀਆਂ |

ਪਿਛਲੀ ਖ਼ਬਰ ਲੋਕ ਭਲਾਈ ਮੰਚ ਪੰਜਾਬ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਨਵ-ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਬੱਲ ਦਾ ਪਿੰਡ ਪੁੱਜਣ 'ਤੇ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।