28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਅਜੀਤ ਡੈਸਕ 09-05-2026
ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਚਾਰ ਸਾਲ ਪੁਰਾਣੇ ਮਾਮਲੇ 'ਚ ਇਥੇ ਜ਼ਿਲ੍ਹਾ ਸ਼ੈਸ਼ਨ ਜੱਜ ਸਤਿੰਦਰ ਕੌਰ ਦੀ ਅਦਾਲਤ ਵਲੋਂ ਚਾਕੂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨਾਲ ਕਾਨੂੰਨ ਦੀ ਸਰਵ ਉਚਤਾ ਤੇ ਮਨੁਖੀ ਜੀਵਨ ਦੀ ਰਖਿਆ ਪ੍ਰਤੀ ਨਿਆਂ ਪ੍ਰਣਾਲੀ ਦੀ ਵਚਨਬੱਧਤਾ ਵੀ ਦੁਹਰਾਈ ਗਈ ਹੈ | ਇਹ ਮਾਮਲਾ 11 ਮਈ 2022 ਦਾ ਹੈ ਜਿਸ 'ਚ ਥਾਣਾ ਸੀ. ਡਵੀਜ਼ਨ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੁਲਜ਼ਮ ਜੈਸ਼ ਕੁਮਾਰ ਚੌਧਰੀ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ 10 ਹਜ਼ਾਰ ਜ਼ੁਰਮਾਨਾ ਵੀ ਕੀਤਾ ਗਿਆ ਤੇ ਜ਼ੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ 2 ਸਾਲ ਹੋਰ ਸਖਤ ਕੈਦ ਭੁਗਤਣ ਦਾ ਵੀ ਫੈਸਲਾ ਦਿੱਤਾ ਗਿਆ | ਪੁਲਿਸ ਦੇ ਮਾਮਲੇ ਅਨੁਸਾਰ ਇਹ ਦੁਖਦਾਈ ਘਟਨਾ ਇਥੇ ਸਕੱਤਰੀ ਬਾਗ ਚਾਟੀਵਿੰਡ ਚੌਂਕ ਨੇੜੇੇ ਵਾਪਰੀ ਸ਼ਿਕਾਇਤਕਰਤਾ ਸ਼ੰਕਰ ਦਾਸ ਅਤੇ ਗਵਾਹ ਬਲਕਾਰ ਸਿੰਘ ਨੇ ਦਸਿਆ ਕਿ ਸਕੱਤਰੀ ਬਾਗ ਦੇ ਮੁੱਖ ਦਰਵਾਜ਼ੇ ਕੋਲ ਖੜੇ ਸਨ ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਆਪਸ ਵਿਚ ਲੜਦੇ ਝਗੜਦੇ ਦੇਖਿਆ ਇਸ ਮੌਕੇ ਗਵਾਹਾਂ ਵਲੋਂ ਝਗੜਾ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਵਿਵਾਦ ਅਚਾਨਕ ਗੰਭੀਰ ਹੋ ਗਿਆ | ਝਗੜੇ ਦੌਰਾਨ ਦੋਸ਼ੀ ਨੇ ਕਥਿਤ ਤੌਰ 'ਤੇ ਇੱਕ ਚਾਕੂ ਕੱਢ ਕੇ ਮਿ੍ਤਕ ਮਨੂ ਦੀ ਗਰਦਨ ਦੇ ਖੱਬੇ ਪਾਸੇ ਵਾਰ ਕੀਤਾ | ਜ਼ਖ਼ਮੀ ਹੋਇਆ ਨੌਜਵਾਨ ਮਨੂੰ ਕੁਝ ਕਦਮ ਤੁਰਨ ਤੋਂ ਬਾਅਦ ਜ਼ਮੀਨ 'ਤੇ ਡਿੱਗ ਪਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਪਿਛਲੀ ਖ਼ਬਰ ਅਸਟੇਟ ਵਿਭਾਗ ਨੇ ਰਾਣੀ ਕਾ ਬਾਗ਼ ਅਤੇ ਮਜੀਠਾ ਰੋਡ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਚੋਰਾਂ ਵਲੋਂ ਐਕਟਿਵਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।