28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫਰਦ ਕੇਂਦਰਾਂ ਦੀ ਹੜਤਾਲ ਦੂਜੇ ਦਿਨ 'ਚ ਦਾਖ਼ਲ, ਲੋਕ ਹੋਏ ਖੱਜਲ ਖੁਆਰ <br/>

ਅਜੀਤ ਡੈਸਕ 09-05-2026

ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਰਾਜ ਭਰ ਦੇ ਫਰਦ ਕੇਂਦਰ ਦੇ ਕੰਪਿਊਟਰ ਅਪਰੇਟਰਾਂ ਦੀ ਹੜਤਾਲ ਦੂਜੇ ਦਿਨ 'ਚ ਦਾਖ਼ਲ ਹੋ ਗਈ ਹੈ, ਜਿਸ ਕਾਰਨ ਇੱਥੇ ਤਹਿਸੀਲਾਂ 'ਚ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਅੰਮਿ੍ਤਸਰ ਫਰਦ ਕੇਂਦਰ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਦਸਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ੍ਹ ਧਿਆਨ ਦੇਵੇ ਨਹੀਂ ਤਾਂ ਉਹ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ ਜਾਣਗੇ | ਉਨ੍ਹਾਂ ਦਸਿਆ ਕਿ ਫਰਦ ਕੇਂਦਰਾਂ ਵਿਚ ਮੌਜੂਦਾ ਸਮੇ ਕਰੀਬ 807 ਤੋਂ ਵੱਧ ਡਾਟਾ ਐਂਟਰੀ ਉਪਰੇਟਰ ਪਿਛਲੇ ਲਗਪਗ 15 ਤੋਂ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ | ਹੁਣ ਰਾਜ ਦੇ ਫਰਦ ਕੇਂਦਰਾਂ ਲਈ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਣ ਸੰਬੰਧੀ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਿਰਫ਼ 674 ਕਰਮਚਾਰੀਆਂ ਦੀ ਲੋੜ ਦਰਸਾਈ ਗਈ ਹੈ, ਜਦਕਿ ਮੌਜੂਦਾ ਸਮੇਂ ਵਿਚ ਫਰਦ ਕੇਂਦਰਾਂ ਵਿਚ ਕਰੀਬ 807 ਦੇ ਲਗਪਗ ਉਪਰੇਟਰ ਅਤੇ ਸੇਵਾਦਾਰ ਕੰਮ ਕਰ ਰਹੇ ਹਨ | ਇਸ ਤਰ੍ਹਾਂ ਲਗਪਗ 133 ਉਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਸੇਵਾਵਾਂ ਨੂੰ ਵੰਚਿਤ ਕਰਨ ਦੀ ਸੰਭਾਵਨਾ ਹੈ | ਸਾਰੇ ਕਰਮਚਾਰੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਨੌਕਰੀ ਨਾਲ ਜੁੜੀ ਹੋਈ ਹੈ | ਜੇਕਰ ਉਨ੍ਹਾਂ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਭਵਿੱਖ ਹਨ੍ਹੇਰੇ ਵਿਚ ਚਲਾ ਜਾਵੇਗਾ | ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਤਰਨ ਤਾਰਨ ਤੋਂ ਇਕ ਸਾਥੀ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਉਸ ਦੀਆਂ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ ਸੀ ਅਤੇ ਅਤੇ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਤੋਂ ਇਲਾਵਾ ਜਨਰਲ ਸਕੱਤਰ ਅਮਰਜੀਤ ਸਿੰਘ, ਖ਼ਜ਼ਾਨਚੀ ਬਿਕਰਮਜੀਤ, ਨਰੇਸ਼ ਕੁਮਾਰ, ਸਾਜਨ ਕੁਮਾਰ, ਯਾਦਵਿੰਦਰ ਸਿੰਘ, ਸੰਦੀਪ ਕੌਰ, ਰਮਨਦੀਪ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰਅ ਤੇ ਸਿਰਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਚੋਰਾਂ ਵਲੋਂ ਐਕਟਿਵਾ ਚੋਰੀ ਅਗਲੀ ਖ਼ਬਰ ਅਕਾਲ ਤਖ਼ਤ ਦੀ ਪ੍ਰਵਾਨਗੀ ਮਿਲਣ ਤੱਕ ਮੁੱਖ ਮੰਤਰੀ ਸਤਿਕਾਰ ਸੋਧ ਐਕਟ 'ਤੇ ਤੁਰੰਤ ਰੋਕ ਲਗਾਉਣ- ਕੰਵਰਪਾਲ ਸਿੰਘ ਦਲ ਖ਼ਾਲਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।