03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਸਮਰਪਿਤ ਅੱਜ ਹੋਣਗੇ ਸਮਾਗਮ-ਮੈਨੇਜਰ ਜਗਰੂਪ ਸਿੰਘ ਗਿੱਲ <br/>

ਅਜੀਤ ਡੈਸਕ 14-04-2026
ਕੱਥੂਨੰਗਲ/ਜੇਠੂਵਾਲ, 13 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ, ਮਿੱਤਰ ਪਾਲ ਸਿੰਘ ਰੰਧਾਵਾ)-ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸੇ ਦਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਨੇ ਕਿਹਾ ਕੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਸਮਾਜ 'ਚ ਕੀਰਤਨੀ ਕਵੀਸ਼ਰੀ ਢਾਡੀ ਜਥਿਆਂ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਸਮੂਹ ਸੰਗਤਾਂ ਨੂੰ ਕਿਹਾ ਕਿ ਵਿਸਾਖੀ ਦੇ ਸਮਰਪਿਤ ਹੋਣ ਵਾਲੇ ਇਨ੍ਹਾਂ ਸਮਾਗਮ 'ਚ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਆਪਣਾ ਜੀਵਨ ਸਫਲ ਬਣਾਉਣਾ | ਉਨ੍ਹਾਂ ਅੱਗੇ ਕਿਹਾ ਕਿ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਹਰੇਕ ਪ੍ਰਾਣੀ ਖੰਡੇ ਬਟੇ ਦਾ ਅੰਮਿ੍ਤ ਪਾਨ ਕਰਕੇ ਗੁਰੂ ਵਾਲੇ ਬਣਨਾ ਤੇ ਇਨ੍ਹਾਂ ਸਮਾਗਮਾਂ ਮੌਕੇ ਬਬੜ ਸ. ਕੱਥੂਨੰਗਲ ਵਿਖੇ ਹਜ਼ਾਰਾਂ ਦੀ ਤਾਦਾਦ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤੇ ਮੁਲਾਜ਼ਮਾਂ ਦੀਆਂ ਵੀ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਗੁਰਕੀਰਤ ਸਿੰਘ ਬੱਲ, ਹੈੱਡ ਗ੍ਰੰਥੀ ਬਾਬਾ ਜਗਬੀਰ ਸਿੰਘ ਨੰਗਲ ਪੰਨੂਆ, ਦਿਲਜੋਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ ਢੱਡੇ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਮਨਪ੍ਰੀਤ ਸਿੰਘ ਮੰਨਾ ਮਾਨ, ਆਕਾਸ ਦੀਪ ਸਿੰਘ ਚੋਗਾਵਾਂ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਫੱਤੂਵਾਲ ਵਿਖੇ ਬਦਮਾਸ਼ਾਂ ਵਲੋਂ ਤਰਸੇਮ ਕਰਿਆਨਾ ਸ਼ੋਅ ਰੂਮ 'ਤੇ ਚਲਾਈਆਂ ਗੋਲੀਆਂ <br/> ਅਗਲੀ ਖ਼ਬਰ ਵਿਸਾਖੀ ਮੇਲੇ 'ਤੇ ਬਿਆਸ ਦਰਿਆ ਨੇੜੇ ਧਿਆਨ ਰੱਖਣ ਸੰਗਤਾਂ-ਹਰਮਿੰਦਰ ਪਾਲ ਸਿੰਘ ਕਾਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।