17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੀ ਪਾਠਸ਼ਾਲਾ ਪਬਲਿਕ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਪ.ਪ.)-ਦੀ ਪਾਠਸ਼ਾਲਾ ਪਬਲਿਕ ਹਾਈ ਸਕੂਲ ਗੁਰਦੇਵ ਨਗਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ 96 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ, ਸਵਲੀਨ ਕੌਰ ਨੇ 94 ਫੀਸਦੀ ਅੰਕਾਂ ਨਾਲ ਦੂਜਾ ਅਤੇ ਇਸ਼ਮੀਤ ਕੌਰ ਤੇ ਇਸ਼ਮੀਤ ਕੌਰ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ 'ਚ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਨੇ 88 ਫੀਸਦੀ ਅਤੇ 85 ਫੀਸਦੀ ਨੰਬਰ ਲੈ ਕੇ ਸਕੂਲ ਦਾ ਮਾਣ ਵਧਾਇਆ | ਪਿ੍ੰਸੀਪਲ ਹਰਜੀਤ ਕੌਰ ਤੇ ਡਾਇਰੈਕਟਰ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਧਿਆਪਕ ਵਿਸ਼ਾਲ, ਰੇਖਾ ਗੋਇਲ, ਰਵਨੀਤ ਕੌਰ, ਰਜਨੀ ਰਤਨ, ਰਜਨੀ ਸਪਰਾ ਅਤੇ ਸਾਕਸ਼ੀ ਸ਼ਰਮਾ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਹਰਜੀਤ ਕੌਰ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 'ਚ ਵਾਧਾ ਕਰਕੇ ਸਖਤ ਕਾਨੂੰਨ ਲਿਆਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਭ... ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਨੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਬੱਚਿਆਂ ਨਾਲ ਵਿਸਾਖੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।